ਸ਼ੌਕੀਆ ਫਿਲਮਾਂ ਬਣਾਉਣ ਵਾਲੇ ਹਰਜੋਤ ਦੀ ਨਵੀਂ ਦਸਤਾਵੇਜ਼ੀ ਸ਼ਾਮਲ ਕੀਤੀ ਗਈ ਬਾਲੀਵੁੱਡ ਫਿਲਮ ਫੈਸਟੀਵਲ ਵਿੱਚ

Documentary on social issues

Documentary on social issue of drugs has been nominated for Bollywood Film Festival. Source: Harjot Singh

ਸਮਾਜਕ ਵਿਸ਼ਿਆਂ ਉੱਤੇ ਦਸਤਾਵੇਜ਼ੀ ਫਿਲ਼ਮਾਂ ਬਨਾਉਣ ਦੇ ਛੋਟੇ ਜਿਹੇ ਸ਼ੌਂਕ ਤੋਂ ਸ਼ੁਰੂ ਕਰਦੇ ਹੋਏ ਹਰਜੋਤ ਸਿੰਘ ਹੁਣ ਇਸ ਕਿੱਤੇ ਨਾਲ ਪੂਰੀ ਤਰਾਂ ਨਾਲ ਜੁੜ ਚੁੱਕੇ ਹਨ ਅਤੇ ਉਹਨਾਂ ਦੀ ਇੱਕ ਹਾਲੀਆ ਦਸਤਾਵੇਜ਼ੀ ਜੋ ਕਿ ਨਸ਼ਿਆਂ ਦੇ ਵਿਸ਼ੇ ਉੱਤੇ ਬਣਾਈ ਗਈ ਹੈ, ਨੂੰ ਬਾਲੀਵੁੱਡ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ।


ਸਿਡਨੀ ਨਿਵਾਸੀ ਹਰਜੋਤ ਸਿੰਘ ਨੇ ਤਕਰੀਬਨ ਤਿੰਨ ਸਾਲ ਪਹਿਲਾਂ ਸਮਾਜਕ ਕੂਰੀਤੀਆਂ ਵੱਲ ਲੋਕਾਂ ਦਾ ਧਿਆਨ ਦਿਵਾਉਣ ਖਾਤਰ ਸ਼ੌਕੀਆ ਤੌਰ 'ਤੇ ਛੋਟੀਆਂ ਫਿਲਮਾਂ ਬਨਾਉਣੀਆਂ ਸ਼ੁਰੂ ਕੀਤੀਆਂ ਸਨ।

ਸ਼੍ਰੀ ਸਿੰਘ ਵਲੋਂ ਬਣਾਈਆਂ ਛੋਟੀਆਂ ਫਿਲਮਾਂ ਨੂੰ ਭਾਈਚਾਰੇ ਵਲੋਂ ਏਨਾ ਪਸੰਦ ਕੀਤਾ ਗਿਆ ਕਿ ਹੁਣ ਉਨ੍ਹਾਂ ਨੇ ਫਿਲਮਾਂ ਬਨਾਉਣ ਨੂੰ ਕਿੱਤੇ ਵਜੋਂ ਚੁਣ ਲਿਆ ਹੈ।

“ਮੇਰੀਆਂ ਕੁੱਝ ਸਮਾਜਕ ਵਿਸ਼ਿਆਂ ਉੱਤੇ ਬਣਾਈਆਂ ਫਿਲ਼ਮਾਂ ਜਿਵੇਂ ‘ਕਰਮਾ’ ਆਦਿ ਨੂੰ ਲੋਕਾਂ ਵਲੋਂ ਬਹੁਤ ਸਰਾਹਿਆ ਗਿਆ ਸੀ ਅਤੇ ਇਸਨੂੰ ਆਸਟ੍ਰੇਲੀਅਨ ਸ਼ੋਰਟ ਫਿਲਮ ਮੇਕਿੰਗ ਗਰੁੱਪ ਵਲੋਂ ‘ਆਸਟ੍ਰੇਲੀਅਨ ਫਿਲਮ ਆਫ ਦਾ ਮੰਥ’ ਦਾ ਸਨਮਾਨ ਦਿੱਤਾ ਗਿਆ ਸੀ”।

ਸ਼੍ਰੀ ਸਿੰਘ ਨੇ ਦੱਸਿਆ, “ਮੈਂ ਆਪਣੀਆਂ ਫਿਲਮਾਂ ਦੇ ਸਮੇਂ ਨੂੰ ਬਹੁਤ ਛੋਟਾ ਰੱਖਦਾ ਹਾਂ ਤਾਂ ਕਿ ਲੋਕਾਂ ਨੂੰ ਥੋੜੇ ਸਮੇਂ ਵਿੱਚ ਹੀ ਪੂਰਾ ਸੁਨੇਹਾ ਮਿਲ ਸਕੇ”।

ਹਰਜੋਤ ਨੇ ਹਾਲ ਵਿੱਚ ਹੀ ਇੱਕ ਛੋਟੀ ਦਸਤਾਵੇਜ਼ੀ ਫਿਲਮ ‘ਚਿੱਟਾ’ ਬਣਾਈ ਹੈ ਜੋ ਕਿ ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਉੱਤੇ ਅਧਾਰਤ ਹੈ ਅਤੇ ਇਸ ਨੂੰ ਬਾਲੀਵੁੱਡ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ।

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਹਰਜੋਤ ਸਿੰਘ ਨਾਲ਼ ਕੀਤੀ ਆਡੀਓ ਇੰਟਰਵਿਊ ਸੁਣੋ
LISTEN TO
Sydney filmmaker Harjot Singh's documentary nominated in Bollywood International Film Festival image

Sydney filmmaker Harjot Singh's documentary nominated in Bollywood International Film Festival

SBS Punjabi

14/01/202108:35
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand