'ਆਸਟ੍ਰੇਲੀਆ ਨੂੰ ਵੀ ਭਾਰਤ ਵਾਂਗ ਲਿਹਾਜ਼ ਕਰਨਾ ਚਾਹੀਦਾ ਸੀ': ਵੀਜ਼ਾ ਵਧਾਉਣ ਲਈ ਪ੍ਰਤੀ ਅਰਜ਼ੀ 'ਵੱਡੀ ਫੀਸ' ਅਤੇ ਕਈ ਹਫਤੇ ਦੀ ਉਡੀਕ

Kalsi

ਅਵਤਾਰ ਸਿੰਘ ਕਲਸੀ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕਲਸੀ ਤਿੰਨ ਮਹੀਨੇ ਦੇ ਵਿਜ਼ਿਟਰ ਵੀਜ਼ੇ 'ਤੇ ਚੰਡੀਗੜ੍ਹ ਤੋਂ ਮੈਲਬੌਰਨ ਆਏ ਸਨ। Source: Supplied

ਆਸਟ੍ਰੇਲੀਆ ਕਰੋਨਾਵਾਇਰਸ ਪਾਬੰਦੀਆਂ ਦੇ ਦੌਰਾਨ ਵਿਜ਼ਿਟਰ ਵੀਜ਼ਾ ਵਧਾਉਣ ਦੀ ਫੀਸ ਲੈ ਰਿਹਾ ਹੈ, ਜਦੋਂ ਕਿ ਭਾਰਤ ਨੇ ਇਹ ਕੰਮ ਮੁਫਤ ਵਿੱਚ ਕੀਤਾ ਹੈ। ਇੱਥੇ ਫਸੇ ਕਈ ਭਾਰਤੀ ਲੋਕਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਨੂੰ ਵੀ ਭਾਰਤ ਵਾਂਗ ਹੀ ‘ਸੈਲਾਨੀਆਂ ਦਾ ਲਿਹਾਜ਼’ ਕਰਨਾ ਚਾਹੀਦਾ ਸੀ।


ਕਰੋਨਾਵਾਇਰਸ ਦੇ ਚਲਦੇ ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਨਾਲ, ਬਹੁਤ ਸਾਰੇ ਸੈਲਾਨੀ ਜਿੱਥੇ ਵੀ ਸਨ, ਉੱਥੇ ਹੀ ਅਟਕ ਗਏ ਹਨ। ਇਸ ਲਈ ਉਨ੍ਹਾਂ ਨੂੰ ਆਪਣਾ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਵਧਾਉਣਾ ਪਿਆ। ਜਿੱਥੇ ਆਸਟ੍ਰੇਲੀਆ ਨੇ ਵਿਜ਼ਿਟਰ ਵੀਜ਼ਾ ਵਧਾਉਣ ਦਾ ਖਰਚਾ ਸੈਲਾਨੀਆਂ ਤੋਂ ਵਸੂਲ ਕੀਤਾ ਹੈ, ਉੱਥੇ ਹੀ ਭਾਰਤ ਨੇ ਇਹੀ ਕਾਰਵਾਈ 'ਗ੍ਰੇਟਿਸ' ਅਧਾਰ 'ਤੇ, ਯਾਨੀ ਮੁਫਤ ਕੀਤੀ ਹੈ।



ਖ਼ਾਸ ਨੁਕਤੇ:

  • ਆਸਟ੍ਰੇਲੀਆ ਵਿੱਚ ਕੋਵਿਡ -19 ਦੌਰਾਨ ਵਿਜ਼ਿਟਰ ਵੀਜ਼ਾ ਵਧਾਉਣ ਦੀ ਫੀਸ ਲਗਭਗ 400 ਡਾਲਰ
  • ਭਾਰਤ ਨੇ ਉੱਥੇ ਫ਼ਸੇ ਸੈਲਾਨੀਆਂ ਦੇ ਵੀਜ਼ੇ ਮੁਫਤ ਵਧਾਏ
  • ‘ਜੇ ਭਾਰਤ ਵਿਕਾਸ਼ੀਲ ਦੇਸ਼ ਹੋਕੇ ਅਜਿਹਾ ਕਰ ਸਕਦਾ ਹੈ, ਤੇ ਆਸਟ੍ਰੇਲੀਆ ਵਿਕਸਤ ਦੇਸ਼ ਹੋਕੇ ਕਿਓਂ ਨਹੀਂ,’ ਆਸਟ੍ਰੇਲੀਆ ਵਿੱਚ ਫ਼ਸੇ ਭਾਰਤੀਆਂ ਦਾ ਸਵਾਲ


ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ, ਆਸਟ੍ਰੇਲੀਆ ਅਤੇ ਭਾਰਤ ਵਿੱਚ ਫ਼ਸੇ ਅਜਿਹੇ ਸੈਲਾਨੀਆਂ ਨੇ ਵੀਜ਼ਾ ਵਧਾਉਣ ਦੀ ਪ੍ਰਕਿਰਿਆ ਬਾਰੇ ਆਪਣੇ ਵਿਚਾਰਾਂ ਦੀ ਤੁਲਨਾ ਕੀਤੀ।

ਅਵਤਾਰ ਸਿੰਘ ਕਲਸੀ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕਲਸੀ, ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਬੇਟੀ ਕੋਲ਼ ਤਿੰਨ ਮਹੀਨੇ ਦੇ ਵਿਜ਼ਿਟਰ ਵੀਜ਼ੇ 'ਤੇ ਚੰਡੀਗੜ੍ਹ ਤੋਂ ਮੈਲਬੌਰਨ ਆਏ ਸਨ।

ਮਜਬੂਰੀ ਦਾ ਮੁੱਲ

“ਸਾਡੀ ਵਾਪਸੀ 21 ਮਾਰਚ ਨੂੰ ਸੀ ਅਤੇ ਵੀਜ਼ਾ 27 ਮਾਰਚ ਤੱਕ ਦਾ ਸੀ। ਪਰ ਦੋਹਾਂ ਦੇਸ਼ਾਂ ਵਿੱਚ ਤਾਲਾਬੰਦੀ ਲਾਗੂ ਹੋਣ ਕਾਰਨ ਸਾਡੇ ਕੋਲ ਆਸਟ੍ਰੇਲੀਆ ਵਿੱਚ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਇਸ ਕਰਕੇ ਵੀਜ਼ਾ ਵਧਾਉਣਾ ਲਾਜ਼ਮੀ ਸੀ, " ਸ਼੍ਰੀ ਕਲਸੀ ਨੇ ਕਿਹਾ।

“ਸਾਨੂੰ ਵੀਜ਼ਾ ਐਕਸਟੈਨਸ਼ਨ ਫੀਸ ਲਈ 375 ਡਾਲਰ ਤੋਂ ਇਲਾਵਾ, ਲਾਜ਼ਮੀ ਮੈਡੀਕਲ ਜਾਂਚ ਲਈ 340 ਡਾਲਰ ਦਾ ਭੁਗਤਾਨ ਵੀ ਕਰਨਾ ਪਿਆ। ਇਸ ਤੋਂ ਇਲਾਵਾ ਬੀਮਾ ਅਤੇ ਮਾਇਗ੍ਰੇਸ਼ਨ ਏਜੰਟ ਦੀ ਫੀਸ ਜੋ ਕਿ 300 ਡਾਲਰ ਹੈ, ਮਿਲਾ ਕੇ ਇਹ ਪ੍ਰਕਿਰਿਆ ਸਾਨੂੰ 1150 ਡਾਲਰ ਵਿੱਚ ਪਈ,” ਉਨ੍ਹਾਂ ਨੇ ਕਿਹਾ।

ਸ੍ਰੀ ਕਲਸੀ ਨੂੰ ਆਪਣਾ ਅਤੇ ਆਪਣੀ ਪਤਨੀ ਦਾ ਵੀਜ਼ਾ ਵਧਾਉਣ ਲਈ 2200 ਡਾਲਰਾਂ ਤੋਂ ਵੱਧ ਦਾ ਭੁਗਤਾਨ ਕਰਨਾ ਪਿਆ।

ਇਸ ਖਰਚੇ ਤੋਂ ਇਲਾਵਾ, ਇਸ ਜੋੜੇ ਨੂੰ ਆਪਣਾ ਵਿਜ਼ਿਟਰ ਵੀਜ਼ਾ ਤਿੰਨ ਮਹੀਨੇ ਵਧਾਉਣ ਲਈ ਡੇਢ ਮਹੀਨਾ ਉਡੀਕ ਕਰਨੀ ਪਈ।

“ਆਸਟ੍ਰੇਲੀਆ ਵਿੱਚ ਰਹਿਣ ਦੀ ਕੀਮਤ ਗ਼ੈਰਜ਼ਰੂਰੀ ਅਤੇ ਬਹੁਤ ਜ਼ਿਆਦਾ ਹੈ," ਸ਼੍ਰੀ ਕਲਸੀ ਨੇ ਆਖਿਆ।
“ਅਸੀਂ ਸੇਵਾਮੁਕਤ ਹੋ ਚੁੱਕੇ ਵਡੇਰੀ ਉਮਰ ਦੇ ਲੋਕ ਹਾਂ ਤੇ ਸਾਡਾ ਆਸਟ੍ਰੇਲੀਆ ਵਿੱਚ ਆਮਦਨੀ ਦਾ ਕੋਈ ਸਰੋਤ ਨਹੀਂ ਹਨ। ਸਾਡੇ ਲਈ 2200 ਡਾਲਰ ਦਾ ਮਤਲਬ 100,000 ਰੁਪਏ ਤੋਂ ਵੱਧ ਹੈ,” ਸ੍ਰੀ ਕਲਸੀ ਨੇ ਅੱਗੇ ਕਿਹਾ।

ਸ਼੍ਰੀ ਕਲਸੀ ਕਹਿੰਦੇ ਨੇ, "ਦੂਜੇ ਪਾਸੇ, ਭਾਰਤ ਸਰਕਾਰ ਨੇ ਸੈਲਾਨੀਆਂ ਦਾ ਵੀਜ਼ਾ ਮੁਫ਼ਤ ਵਧਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੋਂ ਉਨ੍ਹਾਂ ਨੂੰ ਬਾਅਦ ਦੇਸ਼ ਛੱਡਣ ਲਈ ਹੋਰ 30 ਦਿਨਾਂ ਦੀ ਮੋਹਲਤ ਦਿੱਤੀ ਹੈ।"

“ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ, ਜਦੋਂ ਕਿ ਆਸਟ੍ਰੇਲੀਆ ਇੱਕ ਵਿਕਸਤ ਦੇਸ਼ ਹੈ। ਆਸਟ੍ਰੇਲੀਆ ਸੈਲਾਨੀਆਂ ਨੂੰ ਇਸ ਵਾਧੂ ਬੋਝ ਤੋਂ ਰਾਹਤ ਦੇ ਸਕਦਾ ਸੀ। ਉਨ੍ਹਾਂ ਨੂੰ ਸੈਲਾਨੀਆਂ ਬਾਰੇ ਵਧੇਰੇ ਸੋਚਣਾ ਚਾਹੀਦਾ ਸੀ," ਉਨ੍ਹਾਂ ਨੇ ਟਿੱਪਣੀ ਕੀਤੀ।

ਮੁਫ਼ਤ ਵੀਜ਼ਾ ਏਕ੍ਸਟੈਂਸ਼ਨ

ਅਜਿਹੇ ਬਹੁਤ ਸਾਰੇ ਸੈਲਾਨੀਆਂ ਦੀ ਤਰ੍ਹਾਂ ਬ੍ਰਿਸਬੇਨ ਦੀ ਡਾਇ ਬਾਲ ਇਸ ਸਮੇਂ ਭਾਰਤ ਵਿੱਚ ਫ਼ਸੀ ਹੋਈ ਹੈ। ਇਨ੍ਹਾਂ ਨੂੰ ਵੀ ਜਲਦ ਹੀ ਆਪਣਾ ਭਾਰਤ ਦਾ ਵਿਜ਼ਿਟਰ ਵੀਜ਼ਾ ਵਧਾਉਣਾ ਪਵੇਗਾ।

ਪਰ ਇਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਸਤੇ ਇਨ੍ਹਾਂ ਨੂੰ ਫੀਸ ਅਦਾ ਨਹੀਂ ਕਰਨੀ ਪਵੇਗੀ।
db
ਡਾਇ ਬਾਲ ਬ੍ਰਿਜ਼ਬੇਨ ਦੀ ਰਹਿਣ ਵਾਲੀ ਹੈ ਤੇ ਅੱਜਕਲ ਭਾਰਤ ਵਿੱਚ ਫਸੀ ਹੋਈ ਹੈ। Source: Supplied
ਡਾਇ ਨੇ ਦੱਖਣੀ ਭਾਰਤ ਦੇ ਕੇਰਲ ਸੂਬੇ ਤੋਂ ਫੋਨ ਤੇ ਕਿਹਾ, "ਅੰਤਰਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ, ਭਾਰਤ ਸਰਕਾਰ ਨੇ ਵਿਦੇਸ਼ੀਆਂ ਨੂੰ ਆਪਣੇ ਮੁਲਕ ਪਰਤਣ ਲਈ 30 ਦਿਨ ਦਿਨ ਦਾ ਸਮਾਂ ਦਿੱਤਾ ਹੈ। ਉਦੋਂ ਤਕ ਵੀਜ਼ਾ ਏਕ੍ਸਟੈਂਸ਼ਨ ਫੀਸ ਨਹੀਂ ਲਈ ਜਾਵੇਗੀ।"

ਉਨ੍ਹਾਂ ਨੇ ਆਸਟ੍ਰੇਲੀਆ ਦੀ ਵੀਜ਼ਾ ਏਕ੍ਸਟੈਂਸ਼ਨ ਫੀਸ ਬਾਰੇ ਟਿੱਪਣੀ ਕਰਦੇ ਹੋਏ ਕਿਹਾ, "ਸ਼ੁਕਰ ਹੈ ਮੈਂ ਕੋਵਿਡ -19 ਸੰਕਟ ਦੇ ਸਮੇਂ ਆਸਟ੍ਰੇਲੀਆ ਵਿੱਚ ਫਸੀ ਇੱਕ ਵਿਦੇਸ਼ੀ ਨਹੀਂ ਹਾਂ। "

ਸੈਲਾਨੀਆਂ ਨੂੰ ਰਾਹਤ

ਇਸ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ, ਮੈਲਬੌਰਨ ਦੇ ਮਾਈਗ੍ਰੇਸ਼ਨ ਸਲਾਹਕਾਰ ਨਵਜੋਤ ਸਿੰਘ ਕੈਲੇ ਦਾ ਕਹਿਣਾ ਹੈ ਕਿ “ਕੋਵਿਡ -19 ਦੀਆਂ ਪਾਬੰਦੀਆਂ ਤੋਂ ਮਜਬੂਰ ਸੈਲਾਨੀਆਂ ਕੋਲ ਵੀਜ਼ਾ ਏਕ੍ਸਟੈਂਸ਼ਨ ਫੀਸ ਖਰਚਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਸੀ".

“ਇਸ ਸਮੇਂ ਆਸਟ੍ਰੇਲੀਆ ਵਿਚ ਫਸੇ ਬਹੁਤ ਸਾਰੇ ਸੈਲਾਨੀ ਆਸਟ੍ਰੇਲੀਆਈ-ਭਾਰਤੀਆਂ ਦੇ ਮਾਪੇ ਹਨ। ਉਹ ਇਸ ਖਰਚੇ ਲਈ ਤਿਆਰ ਵੀ ਨਹੀਂ ਸਨ, ਜੋ ਕਿ ਕਾਫ਼ੀ ਜ਼ਿਆਦਾ ਹੈ,” ਸ਼੍ਰੀ ਕੈਲੇ ਨੇ ਆਖਿਆ।

ਸ਼੍ਰੀ ਕੈਲੇ ਨੇ ਅੱਗੇ ਕਿਹਾ, “ਮੌਜੂਦਾ ਹਾਲਾਤਾਂ ਵਿੱਚ ਆਸਟ੍ਰੇਲੀਆਈ ਸਰਕਾਰ ਨੂੰ ਵਿਜ਼ਿਟਰ ਵੀਜ਼ਾ ਤੋਂ ਆਪਣੇ ਆਪ 8503 ਯਾਨੀ 'ਨੋ ਫਰਦਰ ਸ੍ਟੇਅ' ਦੀ ਸ਼ਰਤ ਹਟਾ ਕੇ ਸੈਲਾਨੀਆਂ ਨੂੰ ਰਿਆਇਤ ਦੇਣੀ ਚਾਹੀਦੀ ਸੀ ਅਤੇ ਨਿਊਜ਼ੀਲੈਂਡ ਅਤੇ ਭਾਰਤ ਦੀ ਤਰ੍ਹਾਂ ਇਹ ਵੀਜ਼ਾ ਮੁਫਤ ਵਧਾਉਣਾ ਚਾਹੀਦਾ ਸੀ।”

"ਇਸ ਨਾਲ ਇਮੀਗ੍ਰੇਸ਼ਨ ਵਿਭਾਗ ਦਾ ਅਜਿਹੀਆਂ ਬੇਨਤੀਆਂ ਉੱਤੇ ਕਾਰਵਾਈ ਕਰਨ ਅਤੇ ਸੈਲਾਨੀਆਂ ਦੇ ਵੀਜ਼ੇ ਵਧਾਉਣ ਦੀ ਪ੍ਰਕਿਰਿਆ ਦਾ ਵਧੇਰੇ ਕੰਮ ਘੱਟ ਜਾਣਾ ਸੀ," ਉਨ੍ਹਾਂ ਕਿਹਾ।

ਇਸ ਜਾਣਕਾਰੀ ਨੂੰ ਪੰਜਾਬੀ ਵਿੱਚ ਸੁਣਨ ਲਈ ਪੇਜ ਦੇ ਉੱਪਰ ਤਸਵੀਰ ਵਿੱਚ ਬਣੇ ਪਲੇਅਰ ਤੇ ਕਲਿੱਕ  ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand