'ਖੇਤੀਬਾੜੀ ਲਈ ਦ੍ਰਿੜ ਸੰਕਲਪ': ਸਫਲ ਕਿਸਾਨ ਵਜੋਂ ਪਹਿਚਾਣ ਬਣਾਉਣਾ ਚਾਹੁੰਦੀ ਹੈ ਲਿਵਪ੍ਰੀਤ ਕੌਰ ਗਰੇਵਾਲ

Livpreet Kaur at her farm in Kinglake in Victoria.

Livpreet Kaur at her farm in Kinglake in Victoria. Source: Supplied

ਮੈਲਬੌਰਨ ਦੀ 19-ਸਾਲਾ ਕਿਸਾਨ ਲਿਵਪ੍ਰੀਤ ਕੌਰ ਗਰੇਵਾਲ ਨੌਜਵਾਨ ਪੀੜ੍ਹੀ ਵਿੱਚ ਕੰਮ ਪ੍ਰਤੀ ਦ੍ਰਿੜ੍ਹਤਾ ਅਤੇ ਜਜ਼ਬੇ ਦੀ ਇੱਕ ਵੱਖਰੀ ਮਿਸਾਲ ਪੈਦਾ ਕਰ ਰਹੀ ਹੈ। ਅੰਤਰਾਸ਼ਟਰੀ ਔਰਤ ਦਿਹਾੜੇ 'ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਉਸਨੇ ਔਰਤਾਂ ਨੂੰ ਆਪਣੇ ਮਕਸਦ ਨੂੰ ਪਾਉਣ ਅਤੇ ਜ਼ਿੰਦਗੀ 'ਚ ਕੁਝ ਵੱਖਰਾ ਕਰਨ ਲਈ ਦ੍ਰਿੜ ਸੰਕਲਪ ਲੈਣ ਵੱਲ ਇਸ਼ਾਰਾ ਕੀਤਾ ਹੈ।


ਲਿਵਪ੍ਰੀਤ ਕੌਰ ਗਰੇਵਾਲ ਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰਕ-ਮਾਲਕੀ ਵਾਲ਼ੇ ਖੇਤਾਂ ਵਿੱਚ ਗੁਜ਼ਾਰੀ ਹੈ।

ਉਸਦੇ ਪਿਤਾ ਆਗਿਆਕਾਰ ਸਿੰਘ ਗਰੇਵਾਲ ਇੱਕ 'ਸਫਲ -ਕਿਸਾਨ' ਵਜੋਂ ਖੇਤੀਬਾੜੀ ਅਤੇ ਸਬੰਧਿਤ ਧੰਦਿਆਂ ਵਿੱਚ ਜੁਟੇ ਹੋਏ ਹਨ।

ਮੈਲਬੌਰਨ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ ਤੇ ਸਥਿਤ 'ਕਿੰਗਲੇਕ ਫਾਰਮ' ਦੀ 250 ਏਕੜ ਜ਼ਮੀਨ ਹੈ ਜਿਸਦੇ ਕਾਫੀ ਹਿੱਸੇ ਵਿੱਚ ਬਲੂਬੇਰੀ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ।

ਗਰੇਵਾਲ ਪਰਿਵਾਰ ਦਾ ਪਰਵਾਸ ਦਾ ਸਫ਼ਰ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਲੁਧਿਆਣਾ ਜਿਲੇ ਦੇ ਪਿੰਡ ਜੋਧਾਂ-ਮਨਸੂਰਾਂ ਤੋਂ ਸ਼ੁਰੂ ਹੋਇਆ ਸੀ।
Livpreet
ਗਰੇਵਾਲ ਪਰਿਵਾਰ ਪਹਿਲਾਂ ਨਿਊਜ਼ੀਲੈਂਡ ਆਇਆ ਸੀ ਜਿਥੋਂ ਉਨ੍ਹਾਂ ਆਸਟ੍ਰੇਲੀਆ ਆਉਣ ਦਾ ਮਨ ਬਣਾਇਆ। Source: Supplied
ਗਰੇਵਾਲ ਭਰਾਵਾਂ ਵੱਲੋਂ ਸਾਂਝੇ ਤੌਰ 'ਤੇ ਖੇਤੀ ਕਰਦਿਆਂ ਰੇਨਮਾਰ੍ਕ ਅਤੇ ਮਿਲਡੂਰਾ ਖੇਤਰ ਵਿੱਚ ਸਥਾਪਤੀ ਲਈ ਯਤਨ ਕੀਤਾ ਗਿਆ।

ਇਸ ਦੌਰਾਨ ਉਹਨਾਂ ਆਪਣੇ ਬੱਚਿਆਂ ਨੂੰ ਵੀ ਖੇਤੀਬਾੜੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਿਸਦੇ ਚਲਦਿਆਂ ਲਿਵਪ੍ਰੀਤ ਨੇ ਆਪਣੇ ਪਰਿਵਾਰ ਦਾ ਖੇਤੀ ਵਿੱਚ ਹੱਥ-ਵਟਾਉਣਾ ਸ਼ੁਰੂ ਕੀਤਾ। 

ਲਿਵਪ੍ਰੀਤ ਹੁਣ ਮੈਲਬੌਰਨ ਯੂਨੀਵਰਸਿਟੀ ਵਿੱਚ 'ਐਗਰੀਕਲਚਰ' ਦੀ ਡਿਗਰੀ ਕਰ ਰਹੀ ਹੈ ਅਤੇ ਨਾਲ਼-ਨਾਲ਼ ਆਪਣੇ ਖੇਤਾਂ ਵਿੱਚ ਵੀ ਕੰਮ-ਕਾਜ ਵਿੱਚ ਜੁਟੀ ਹੋਈ ਹੈ।
Livpreet Kaur
Livpreet's father helped her learn to drive a tractor. Source: Supplied
ਲਿਵਪ੍ਰੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਟਰੈਕਟਰ ਅਤੇ ਹੋਰ ਮਸ਼ੀਨਰੀ ਦੀ ਮਦਦ ਨਾਲ਼ ਵਹਾਈ, ਬਿਜਾਈ ਅਤੇ ਕਟਾਈ ਦਾ ਕੰਮ ਸਹਿਜਿਆਂ ਹੀ ਕਰ ਲੈਂਦੀ ਹੈ। ਇਸ ਤੋਂ ਇਲਾਵਾ ਉਹ ਪੈਕਿੰਗ, ਰੋਸਟ੍ਰਿੰਗ ਅਤੇ ਮਾਰਕੀਟਿੰਗ ਵਰਗੇ ਕੰਮਾਂ ਵਿੱਚ ਵੀ ਨਿਪੁੰਨ ਹੋ ਚੁੱਕੀ ਹੈ।
ਲਿਵਪ੍ਰੀਤ ਨੇ ਦੱਸਿਆ ਕਿ ਉਸਦੇ ਮਾਂ-ਬਾਪ ਨੇ ਚਾਰਾਂ ਭੈਣਾਂ ਨੂੰ ਹਮੇਸ਼ਾਂ ਅੱਗੇ ਵਧਣ ਲਈ ਪ੍ਰੇਰਿਆ ਅਤੇ ਕਦੇ ਵੀ ਮੁੰਡੇ-ਕੁੜੀ ਵਾਲ਼ਾ ਫਰਕ ਮਹਿਸੂਸ ਨਹੀਂ ਹੋਣ ਦਿੱਤਾ।
ਆਸਟ੍ਰੇਲੀਆ ਦੇ ਖੇਤੀਬਾੜੀ ਖੇਤਰ ਵਿੱਚ ਔਰਤਾਂ ਦਾ ਲਿੰਗ-ਅਨੁਪਾਤ ਮਰਦਾਂ ਦੇ ਮੁਕਾਬਲੇ 32 ਪ੍ਰਤੀਸ਼ਤ ਹੈ।
Livpreet Kaur
Livpreet Kaur on her Kinglake farm. Source: Supplied
ਅੰਤਰਾਸ਼ਟਰੀ ਔਰਤ ਦਿਹਾੜੇ 'ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਉਸਨੇ ਔਰਤਾਂ ਨੂੰ ਆਪਣੇ ਮਕਸਦ ਨੂੰ ਪਾਉਣ ਅਤੇ ਜਿੰਦਗੀ 'ਚ ਕੁਝ ਵੱਖਰਾ ਕਰਨ ਲਈ ਦ੍ਰਿੜ ਸੰਕਲਪ ਲੈਣ ਵੱਲ ਇਸ਼ਾਰਾ ਕੀਤਾ - 

“ਕਾਮਯਾਬੀ ਦਾ ਇੱਕੋ-ਇੱਕ ਮੰਤਰ ਮਿਹਨਤ ਹੈ - ਕੁਝ ਵੀ ਅਜਿਹਾ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ, ਬੱਸ ਲੋੜ ਹੈ ਤਾਂ ਇਰਾਦਿਆਂ ਨੂੰ ਮਜ਼ਬੂਤ ਰੱਖਦਿਆਂ ਮੇਹਨਤ ਕਰਨ ਦੀ।”

ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand