‘ਸੋਰਾਈਸਿਸ ਜਾਂ ਚੰਬਲ ਦਾ ਰੋਗ’: ਕੀ ਚਮੜੀ ਦੇ ਇਸ ਰੋਗ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ?

HEALTH PSORIASIS

Psoriasis affects at least 2% of Australian Population. Credit: ACD/PR IMAGE

ਚਮੜੀ ਦੇ ਰੋਗਾਂ ਵਿੱਚ ਚੰਬਲ ਦਾ ਰੋਗ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਜਿਸ ਨੂੰ ਅੰਗ੍ਰੇਜ਼ੀ ਵਿੱਚ ‘ਸੋਰਾਈਸਿਸ’ ਕਿਹਾ ਜਾਂਦਾ ਹੈ। ਸਿਡਨੀ ਤੋਂ ਚਮੜੀ ਦੇ ਰੋਗਾਂ ਦੇ ਮਾਹਰ ਸਰਵਜੀਤ ਕੌਰ ਸੋਹਲ ਦਾ ਕਹਿਣਾ ਹੈ ਕਿ ਇਹ ਰੋਗ ਕਿਸੇ ਵੀ ਉਮਰ ਵਿੱਚ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਇਲਾਜ ਅਤੇ ਕਾਰਨਾਂ ਬਾਰੇ ਹੋਰ ਵੇਰਵੇ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਬਾਰੇ ਕਾਫੀ ਖੋਜਾਂ ਚਲ ਰਹੀਆਂ ਹਨ।


‘ਸੋਰਾਈਸਿਸ’ ਨਾਲ ਪ੍ਰਭਾਵਿਤ ਮਰੀਜ਼ ਵਿੱਚ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਤੇ ਜਾਂ ਫਿਰ ਕਿਸੇ ਇੱਕ ਹਿੱਸੇ ਉੱਤੇ ਇਸਦਾ ਅਸਰ ਦੇਖਿਆ ਜਾ ਸਕਦਾ ਹੈ।

ਆਮ ਤੌਰ ਉੱਤੇ ਇਸ ਸਥਿਤੀ ਵਿੱਚ ਮਰੀਜ਼ ਦੀ ਚਮੜੀ ਉੱਤੇ ਲਾਲ ਰੰਗ ਦੇ ਖੜ੍ਹੇਪ ਬਣ ਜਾਂਦੇ ਹਨ।

ਸਿਡਨੀ ਤੋਂ ਚਮੜੀ ਦੇ ਰੋਗਾਂ ਦੇ ਮਾਹਰ ਸਰਵਜੀਤ ਕੌਰ ਸੋਹਲ ਦੱਸਦੇ ਹਨ ਕਿ ਇਹ ਖੜ੍ਹੇਪ ਇਸ ਲਈ ਬਣਦੇ ਹਨ ਕਿਉਂਕਿ ਚਮੜੀ ਦੇ ਨਵੇਂ ਸੈੱਲਾਂ ਨੂੰ ਬਣਾਉਣ ਦਾ ਗੇੜ੍ਹ ਤੇਜ਼ ਹੋ ਜਾਂਦਾ ਹੈ।
sarvjit s sohal.jpg
Dr. Sarvjit Kaur Sohal says psoriasis is a long term inflammatory disease and the cure for this skin disease is yet to be found. Credit: Supplied by Dr. Sarvjit Kaur Sohal
ਇਸ ਰੋਗ ਪਿਛਲੇ ਕਾਰਨਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਜ਼ਿਆਦਤਰ ਇਹ ਪਰਿਵਾਰ ਵਿੱਚ ਬਿਮਾਰੀ ਦਾ ਇਤਿਹਾਸ ਹੋਣ ਵਾਲੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਸਦੇ ਕੋਈ ਪੁਖ਼ਤਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਸ ਦੇ ਇਲਾਜ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਚੰਬਲ ਦੇ ਘੱਟ ਮਿਆਦ ਦੇ ਇਲਾਜ ਕੀਤੇ ਜਾ ਸਕਦੇ ਹਨ ਪਰ ਪੱਕੇ ਤੌਰ ਉੱਤੇ ਇਸਦਾ ਇਲਾਜ ਲੱਭਣ ਲਈ ਅਜੇ ਖੋਜ ਚੱਲ ਰਹੀ ਹੈ।

ਇਹ ਘੱਟ ਮਿਆਦ ਵਾਲੇ ਅਸਥਾਈ ਇਲਾਜ ਕੀ ਹਨ ਇਹ ਜਾਨਣ ਲਈ ਹੇਠਾਂ ਸਾਂਝੀ ਕੀਤੀ ਗਈ ਪੂਰੀ ਇੰਟਰਵਿਊ ਸੁਣੋ:
LISTEN TO
Punjabi_24072023_Psoriasis dr sohal.mp3 image

‘ਸੋਰਾਈਸਿਸ ਜਾਂ ਚੰਬਲ ਦਾ ਰੋਗ’: ਕੀ ਚਮੜੀ ਦੇ ਇਸ ਰੋਗ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ?

11:57

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand