ਕਿਚਨਵੇਅਰ ਬ੍ਰਾਂਡ ‘ਟਪਰਵੇਅਰ’ ਵਲੋਂ ਦੀਵਾਲੀਆਪਨ ਲਈ ਅਰਜ਼ੀ ਦਾਇਰ

Woman spooning meat into tupperware

Credit: BRETT STEVENS/Getty Images/Image Source

ਟਪਰਵੇਅਰ ਕੰਪਨੀ ਵਲੋਂ ਬਣਾਏ ਜਾਣ ਵਾਲੇ ਰੰਗੀਨ ਪਲਾਸਟਿਕ ਦੇ ਕੰਟੇਨਰ ਦੁਨੀਆ ਭਰ ਦੀਆਂ ਰਸੋਈਆਂ ਵਿੱਚ ਆਪਣੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਰਹੇ ਸੀ। ਇਸ ਕੰਪਨੀ ਨੇ ਕਈ ਦਹਾਕਿਆਂ ਤਕ ਫੂਡ ਸਟੋਰੇਜ ਦੇ ਕਾਰੋਬਾਰ 'ਤੇ ਦਬਦਬਾ ਬਣਾਇਆ ਹੋਇਆ ਸੀ। ਪਰ ਬਦਲਦੀ ਪਸੰਦ ਅਤੇ ਮੁਕਾਬਲੇਬਾਜੀ ਦੇ ਕਾਰਨ ਕੰਪਨੀ ਪਿਛਲੇ ਕੁਝ ਸਾਲਾਂ ਦੌਰਾਨ ਘਾਟੇ ਵਿੱਚ ਆ ਗਈ।


ਕਿਸੇ ਸਮੇਂ ਅਮਰੀਕੀ ਕੰਪਨੀ ਟਪਰਵੇਅਰ ਦੁਆਰਾ ਬਣਾਏ ਜਾਣ ਵਾਲੇ ਚਮਕਦਾਰ ਰੰਗ ਦੇ ਪਲਾਸਟਿਕ ਫੂਡ ਸਟੋਰੇਜ ਕੰਟੇਨਰਾਂ ਦੀ ਕਾਫੀ ਮੰਗ ਹੁੰਦੀ ਸੀ।

ਟਪਰਵੇਅਰ ਨੇ ਰਸੋਈ ਦਾ ਸਮਾਨ ਸੰਭਾਲਣ ਦੇ ਹੱਲ ਦੀ ਤਲਾਸ਼ ਵਜੋਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕੀਤੀ। ਇਸਦੀ ਇੱਕ ਮਹੱਤਵਪੂਰਨ ਮਾਰਕੀਟਿੰਗ ਸਕੀਮ ਤਹਿਤ ਆਮ ਲੋਕ ਆਪਣੇ ਘਰਾਂ ਵਿੱਚ ਟਪਰਵੇਅਰ ਪਾਰਟੀਆਂ ਦੌਰਾਨ ਇਸ ਦੇ ਉਤਪਾਦਾਂ ਦਾ ਪ੍ਰਚਾਰ ਕਰਦੇ ਅਤੇ ਇਹਨਾਂ ਨੂੰ ਵੇਚਦੇ ਸਨ।

ਪਰ ਓਰਲੈਂਡੋ, ਫਲੋਰੀਡਾ ਵਿੱਚ ਸਥਿਤ ਕੰਪਨੀ ਨੇ 2021 ਤੋਂ ਘਟਦੀ ਮੰਗ ਅਤੇ 1.7 ਬਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ ਦੇ ਨਾਲ ਦੀਵਾਲੀਆਪਨ ਦਾਇਰ ਕੀਤਾ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand