ਐਨ ਐਸ ਡਬਲਿਊ ਕੋਰੈਕਟਿਵ ਸਰਵਿਸਿਜ਼ ਦੀ ਵਰਦੀ ਦਾ ਹਿੱਸਾ ਬਣੀ ਦਸਤਾਰ

IMG_9689.JPG

Understanding the religious sentiments, NSW Dept of Corrective Services has included Sikh Turban formally in the uniform of officers. Credit: Matthew Bachl - NSW Dept of Corrective Services

ਨਿਊ ਸਾਊਥ ਵੇਲਜ਼ ਦੇ ਡਿਪਾਰਟਮੈਂਟ ਆਫ ਕਮਿਊਨਿਟੀ ਸਰਵਿਸਿਜ਼ ਅਧੀਨ ਆਉਂਦੇ ਡਿਪਾਰਟਮੈਂਟ ਆਫ ਕੋਰੈਕਟਿਵ ਸਰਵਿਸਿਜ਼ ਵਲੋਂ ਇੱਕ ਨਵਾਂ ਨਿਯਮ ਲਿਆਂਦਾ ਗਿਆ ਹੈ, ਜਿਸ ਤਹਿਤ ਹੁਣ ਦਸਤਾਰ ਨੂੰ ਰਸਮੀ ਤੌਰ ’ਤੇ ਸਟਾਫ਼ ਦੀ ਵਰਦੀ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।


ਇਸ ਬਾਰੇ ਐਸਬੀਐਸ ਨਾਲ ਗੱਲਬਾਤ ਕਰਦਿਆਂ ਕੋਰੈਕਟਿਵ ਸਰਵਿਸਿਜ਼ ਤੋਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ "ਵਰਦੀ ਸਬੰਧੀ ਨਵੀਂ ਨੀਤੀ ਨਸ਼ਰ ਕੀਤੀ ਜਾ ਚੁੱਕੀ ਹੈ ਭਾਵ ਇਹ ਅਮਲ ਵਿੱਚ ਆ ਚੁੱਕੀ ਹੈ। ਜੋ ਕਰਚਮਾਰੀ ਦਸਤਾਰ ਪਹਿਨਣਾ ਚਾਹੁੰਦੇ ਹਨ, ਉਹ ਵਿਭਾਗ ਦੇ ਪੋਰਟਲ ’ਤੇ ਜਾ ਕੇ ਇਸ ਨੂੰ ਹਾਸਲ ਕਰ ਸਕਦੇ ਹਨ।"

ਉਨ੍ਹਾਂ ਦੱਸਿਆ ਕਿ ਯੂਨੀਫਾਰਮ ਕਮੇਟੀ ਨੇ ਇਹ ਤੈਅ ਕੀਤਾ ਹੈ ਕਿ ਦਸਤਾਰ ਦਾ ਕੱਪੜਾ 100% ਸੂਤੀ ਹੋਵੇਗਾ ਅਤੇ ਆਕਾਰ ਦੇ ਪੱਖ ਤੋਂ ਇਹ 5 ਮੀਟਰ ਹੋਵੇਗੀ। ਜੇਕਰ ਕੋਈ ਵਿਅਕਤੀ ਵੱਡੇ ਆਕਾਰ ਦੀ ਦਸਤਾਰ ਬੰਨਣਾ ਚਾਹੁੰਦਾ ਹੈ ਤਾਂ ਯੂਨੀਫਾਰਮ ਪੋਰਟਲ ’ਤੇ ਇਸ ਸਬੰਧੀ ਫੀਡਬੈਕ ਅਤੇ ਸੁਝਾਅ ਵੀ ਦਿੱਤੇ ਜਾ ਸਕਦੇ ਹਨ।

ਦਸਤਾਰ ਦੇ ਰੰਗ ਦਾ ਜ਼ਿਕਰ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਦਸਤਾਰਧਾਰੀਆਂ ਵਿੱਚ ਇੱਕਸਾਰਤਾ ਲਿਆਉਣ ਦੇ ਮਕਸਦ ਨਾਲ ਨੇਵੀ ਬਲਿਊ ਰੰਗ ਹੀ ਚੁਣਿਆ ਗਿਆ ਹੈ।
Gurpreet Singh at desk.JPG
Gurpreet Singh proudly supports his turban for his job at DCS. Credit: Matthew Bachl
ਉਨ੍ਹਾਂ ਦੱਸਿਆ ਕਿ ਦਸਤਾਰ ਨੂੰ ਵਰਦੀ ਦਾ ਹਿੱਸਾ ਬਣਾਉਣ ਦਾ ਫੈਸਲਾ ਨਿਊ ਸਾਊਥ ਵੇਲਜ਼ ਦੇ ਬਹੁ-ਸੱਭਿਆਚਾਰਕ ਕਾਨੂੰਨ ਤਹਿਤ ਲਿਆ ਗਿਆ ਹੈ ਅਤੇ ਇਸ ਦੇ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਨਵੀਂ ਨੀਤੀ ਵਿੱਚ ਸਟਾਫ ਦੀਆਂ ਮੁਸਲਿਮ ਮਹਿਲਾਵਾਂ ਲਈ ਹਿਜਾਬ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand