ਮੈਲਬੌਰਨ ਵਿਚਲੇ ਸਮਾਜ ਭਲਾਈ ਕਾਰਜਾਂ ਲਈ ਸ਼ਸ਼ੀ ਕੋਛੜ ਨੂੰ ਮਿਲਿਆ ਮਾਣਮੱਤਾ ਸਰਕਾਰੀ ਸਨਮਾਨ

MicrosoftTeams-image (26).png

3 ਦਹਾਕਿਆਂ ਤੋਂ ਆਸਟ੍ਰੇਲੀਆ 'ਚ ਭਾਈਚਾਰੇ ਲਈ ਆਪਣੀ ਸੰਸਥਾ ਦਵਾਰਾ ਚਲਾਏ ਗਏ ਸਮਾਜ-ਸੇਵੀ ਕਾਰਜਾਂ, ਖਾਸ ਤੌਰ 'ਤੇ ਬੱਚਿਆਂ ਦੇ ਹਸਪਤਾਲਾਂ ਲਈ ਤਕਰੀਬਨ 4.5 ਮਿਲੀਅਨ ਡਾਲਰ ਫੰਡ ਇਕੱਠੇ ਕਰਨ ਲਈ, 75 ਸਾਲਾ ਸ਼ਸ਼ੀ ਕੋਛੜ ਨੂੰ ਵਿਕਟੋਰੀਆ ਸਰਕਾਰ ਵੱਲੋਂ ਸੀਨੀਅਰ ਆਫ ਦੀ ਯੀਅਰ ਦੇ ਇੱਕ ਐਵਾਰਡ ਨਾਲ ਸਨਮਾਨਿਆ ਗਿਆ ਹੈ।


ਬਜ਼ੁਰਗ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ। ਸੀਨੀਅਰਜ਼ ਦੇ ਸਵੈਸੇਵੀ ਕੰਮਾਂ ਅਤੇ ਭਾਈਚਾਰੇ 'ਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਵਿਕਟੋਰੀਆ ਸਰਕਾਰ ਵੱਲੋਂ ਇਸ ਸਾਲ 19 ਬਜ਼ੁਰਗਾਂ ਨੂੰ ਵਿਕਟੋਰੀਅਨ ਸੀਨੀਅਰ ਆਫ ਦੀ ਯੀਅਰ ਅਵਾਰਡ ਪੇਸ਼ ਕੀਤੇ ਗਏ ਹਨ।

ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਈਚਾਰੇ ਨਾਲ ਵਾਸਤਾ ਰੱਖਦੇ ਮੈਲਬਰਨ ਦੇ ਸ਼ਸ਼ੀ ਕੋਛੜ ਨੂੰ ਗਵਰਨਮੈਂਟ ਹਾਊਸ ਵਿਖੇ ਆਯੋਜਿਤ ਕੀਤੇ ਗਏ ਇੱਕ ਸਮਾਰੋਹ ਦੌਰਾਨ ਮਾਣਮੱਤੇ 'ਕਾਉਂਸਿਲ ਔਨ ਦੀ ਏਜਿੰਗ' (COTA) ਨਾਲ ਸਨਮਾਨਿਤ ਕੀਤਾ ਗਿਆ ਹੈ।
A champion of many causes, Shashi Kochhar
Credit: Shashi Kochhar
ਸ਼੍ਰੀ ਕੋਛੜ 'ਫ੍ਰੈਂਡਜ਼ ਆਫ਼ ਦ ਚਿਲਡਰਨ ਫਾਊਂਡੇਸ਼ਨ' ਦੇ ਸੰਸਥਾਪਕ ਹਨ, ਜੋ ਬੱਚਿਆਂ ਦੇ ਹਸਪਤਾਲਾਂ ਦੀ ਸਹਾਇਤਾ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਅਤੇ ਪਿਛਲੇ 25 ਸਾਲਾਂ 'ਚ ਓਹਨਾ ਦੀ ਸੰਸਥਾ ਨੇ ਮੈਲਬੌਰਨ ਵਿੱਚ ਰਾਇਲ ਚਿਲਡਰਨ ਹਸਪਤਾਲ ਅਤੇ ਮੋਨਾਸ਼ ਚਿਲਡਰਨਜ਼ ਹਸਪਤਾਲ ਲਈ $4 ਮਿਲੀਅਨ ਤੋਂ ਵੱਧ ਰਕਮ ਇਕੱਠਾ ਕਰਨ ਵਿੱਚ ਮਦਦ ਕੀਤੀ ਹੈ।

ਬੱਚਿਆਂ ਵਾਸਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਮੱਦਦ ਕਰਨ ਤੋਂ ਅਲਾਵਾ ‘ਫਰੈਂਡਸ ਆਫ ਦਾ ਚਿਲਡਰਨ ਫਾਊਂਡੇਸ਼ਨ’ ਸੰਸਥਾ ਹੋਰ ਸਮਾਜ ਸੇਵੀ ਉਪਰਾਲਿਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਂਦੀ ਹੈ। ਇਹ ਸੰਸਥਾ ਵਾਤਾਵਰਣ ਸੰਭਾਲ, ਸਾਫ-ਸਫਾਈ ਅਤੇ ਕਮਜ਼ੋਰ ਲੋਕਾਂ ਦੀ ਮੱਦਦ ਵੀ ਅੱਗੇ ਹੋ ਕੇ ਕੰਮ ਕਰਦੀ ਹੈ।
Shashi Kochhar with the Billy Blanket donation
Shashi Kochhar with the Billy Blanket donation Source: Supplied
ਛੋਟੇ ਜਿਹੇ ਉਪਰਾਲੇ ਤੋਂ ਸ਼ੁਰੂ ਹੋਕੇ ਹੁਣ ਇਸ ਸੰਸਥਾ ਨਾਲ 50 ਤੋਂ ਵੀ ਜਿਆਦਾ ਸੇਵਾਦਾਰ ਜੁੜ ਚੁੱਕੇ ਹਨ ਜੋ ਕਿ ਨਿਰੰਤਰ ਸੇਵਾ ਵਿੱਚ ਭਾਗ ਲੈਂਦੇ ਰਹਿੰਦੇ ਹਨ।

ਇਸ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ ਵੀ ਰੋਜ਼ਾਨਾ ਕੀਤਾ ਜਾਂਦਾ ਹੈ ਜਿਸ ਦੁਆਰਾ ਬੇਕਰੀਆਂ ਤੋਂ ਵਾਧੂ ਬਰੈੱਡਾਂ ਸ਼ਾਮ ਨੂੰ ਚੁੱਕ ਕੇ ਲੋੜਵੰਦਾਂ ਵਿੱਚ ਵੰਡੀਆਂ ਜਾਂਦੀਆਂ ਹਨ।
ਲਗਭੱਗ 50 ਸਾਲਾਂ ਤੋਂ ਮੈਲਬਰਨ ਰਹਿ ਰਹੇ ਸ਼੍ਰੀ ਕੋਛੜ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹਿੱਤ ਵਿੱਚ ਆਪਣੀ ਜ਼ਿੰਦਗੀ ਦੇ 30 ਸਾਲ ਗੁਜ਼ਾਰੇ ਨੇ ਅਤੇ ਇਸ ਪ੍ਰਾਪਤੀ ਤੇ ਉਹ ਨਿਮਰਤਾ ਅਤੇ ਮਾਣ ਮਹਿਸੂਸ ਕਰ ਰਹੇ ਹਨ।

ਸ਼੍ਰੀ ਕੋਛੜ ਲਖਨਊ 'ਚ ਪੈਦਾ ਹੋਏ ਅਤੇ ਮਜੀਠੇ (ਅੰਮ੍ਰਿਤਸਰ) 'ਚ ਉਨ੍ਹਾਂ ਦਾ ਬਚਪਨ ਬੀਤਿਆ। 1971 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸ਼ਸ਼ੀ ਕੋਛੜ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਪਿਛਲੇ 50 ਸਾਲਾਂ 'ਚ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਉਹ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।
Mr Shashi Kochhar, donating blood for the 10oth time -  a bloody hero!
Mr Kochhar is fondly called a ‘bloody hero’ by the Red Cross for donating blood over 150 times. Credit: Shashi Kochhar
ਸ਼ਸ਼ੀ ਕੋਛੜ ਨੂੰ ਬੱਚਿਆਂ ਦੇ ਹਸਪਤਾਲਾਂ ਲਈ ਫੰਡਰੇਜ਼ਰ ਕਰਨ ਵਾਲੇ ਪਤਵੰਤੇ, ਓ ਏ ਐੱਮ, ਇੱਕ ਜਸਟਿਸ ਆਫ ਪੀਸ, ਇੱਕ ਵਾਤਾਵਰਣ ਪ੍ਰੇਮੀ, ਅੰਤਰ-ਧਰਮ ਨੇਤਾ, ਬਲੱਡ ਡੋਨਰ ਅਤੇ ਇੱਕ ਨਿਰਸਵਾਰਥ ਵਰਕਰ ਵਜੋਂ ਜਾਣਿਆ ਜਾਂਦਾ ਹੈ ਜਿਸ ਨੂੰ ਲੋੜ ਪੈਣ ਤੇ ਕਿਸੇ ਵੀ ਔਖੀ ਘੜੀ ਵਿੱਚ ਬੁਲਾਇਆ ਜਾ ਸਕਦਾ ਹੈ। 150 ਤੋਂ ਵੱਧ ਵਾਰ ਖੂਨ ਦਾਨ ਕਰਨ ਲਈ ਰੈੱਡ ਕਰਾਸ ਦੁਆਰਾ ਸ਼੍ਰੀ ਕੋਛੜ ਨੂੰ ਪਿਆਰ ਨਾਲ 'ਬਲੱਡੀ ਹੀਰੋ' ਵੀ ਕਿਹਾ ਜਾਂਦਾ ਹੈ।

ਸ਼੍ਰੀ ਕੋਛੜ ਨਾਲ ਪੂਰੀ ਗੱਲਬਾਤ ਪੰਜਾਬੀ ਵਿੱਚ ਇੱਥੇ ਸੁਣੋ..
LISTEN TO
punjabi_26102023_Shashi Kochar.mp3 image

Interview with Shashi Kocchar.

18:01

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand