ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਦਾ ਆਯੋਜਨ ਕਰਨ ਸਮੇਂ ਧਿਆਨਦੇਣ ਯੋਗ ਗੱਲਾਂ

Piggy bank

مراسم تشییع جنازه در آسترالیا می‌تواند پرهزینه باشد. Source: Getty Images/Peter Dazaeley

ਪ੍ਰਵਾਸੀ ਜੀਵਨ ਦੀਆਂ ਕਈ ਅਨਿਸ਼ਚਿਤ ਅਤੇ ਅਣਕਿਆਸੀਆਂ ਘਟਨਾਵਾਂ ਵਿੱਚੋਂ ਇੱਕ ਹੈ ਆਪਣੇ ਕਿਸੇ ਅਜ਼ੀਜ਼ ਜਾਂ ਦੋਸਤ ਦੀ ਅਨਿਸ਼ਚਿਤ ਮੌਤ ਨਾਲ ਨਜਿੱਠਣਾ। ਅਜਿਹੇ ਵਿੱਚ ਇਹ ਜਾਣਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਕਿਵੇਂ ਕੀਤਾ ਜਾਂਦਾ ਹੈ।


ਨਵੇਂ ਪ੍ਰਵਾਸੀਆਂ ਨੂੰ ਉਸ ਸਮੇਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਉਨ੍ਹਾਂ ਦੇ ਕਿਸੇ ਪਿਆਰੇ ਦੀ ਅਚਾਨਕ ਮੌਤ ਹੋ ਜਾਂਦੀ ਹੈ।

ਜਦ ਅਜਿਹਾ ਕੁੱਝ ਵਾਪਰਦਾ ਹੈ ਤਾਂ ਪਰਿਵਾਰਕ ਮੈਂਬਰਾਂ ਵਿੱਚ ਸਦਮਾ ਅਤੇ ਸੋਗ ਪਸਰ ਜਾਂਦਾ ਹੈ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਅੱਗੇ ਕੀ ਕਰਨਾ ਹੈ। ਕੁੱਝ ਲੋਕਾਂ ਲਈ ਆਸਟ੍ਰੇਲੀਆ ਵਿੱਚ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਪਹਿਲਾ ਤਜ਼ੁਰਬਾ ਵੀ ਹੋ ਸਕਦਾ ਹੈ।

ਕੁੱਝ ਅਜਿਹਾ ਹੀ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਰਹਿਣ ਵਾਲੇ ਮੈਥਿਊ ਕੁਰੀਆਕੋਸ ਨਾਲ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਿੱਚ ਕੁੱਝ ਸਾਲ ਪਹਿਲਾਂ ਮੌਤ ਹੋਈ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਅੱਗੇ ਕੀ ਕਰਨ।
Getty Images/Phillippe Lissac
Family at grave Source: Getty Images/Phillippe Lissac

ਸ਼੍ਰੀਮਾਨ ਕੁਰੀਆਕੋਸ ਦਾ ਪਰਿਵਾਰ ਭਾਰਤ ਤੋਂ ਕੇਰਲ ਰਾਜ ਨਾਲ ਸਬੰਧ ਰੱਖਦਾ ਹੈ। ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਦਾ ਆਯੋਜਨ ਕਰਨਾ ਉਨ੍ਹਾਂ ਦੇ ਕੇਰਲ ਦੇ ਅਨੁਭਵ ਤੋਂ ਬਿਲਕੁੱਲ ਵੱਖਰਾ ਸੀ।

ਸਿਡਨੀ ਫਿਊਨਰਲਜ਼ ਕੰਪਨੀ ਦੇ ਅੰਤਿਮ ਸੰਸਕਾਰ ਦੇ ਨਿਰਦੇਸ਼ਕ ਸਕਾਟ ਡਨਕੋਂਬ ਦਾ ਕਹਿਣਾ ਹੈ ਕਿ ਇੰਨ੍ਹਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਅੰਤਿਮ ਸੰਸਕਾਰ ਦੇ ਕਿਸੇ ਨਿਰਦੇਸ਼ਕ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਅੰਤਿਮ ਸੰਸਕਾਰ ਨਿਰਦੇਸ਼ਕ, ਅੰਤਿਮ ਸੰਸਕਾਰ ਦਾ ਆਯੋਜਨ ਕਰਨ ਵਿੱਚ ਸਾਰੇ ਕਾਗਜ਼ਾਤ ਅਤੇ ਦਸਤਾਵੇਜ਼ਾਂ ਦਾ ਧਿਆਨ ਰੱਖਦਾ ਹੈ।

ਅੰਤਿਮ ਸੰਸਕਾਰ ਨਿਰਦੇਸ਼ਕ ਜਨਮ, ਮੌਤ ਅਤੇ ਵਿਆਹ ਰਜਿਸਟਰੀ ਸਬੰਧੀ ਕੰਮ ਕਰਦੇ ਹਨ ਅਤੇ ਮੌਤ ਨੂੰ ਰਜਿਸਟਰ ਕਰਨ ਵਿੱਚ ਮਦਦ ਕਰਦੇ ਹਨ।

ਮੌਤ ਦਾ ਸਰਟੀਫਿਕੇਟ ਇੱਕ ਅਧਿਕਾਰਤ ਰਿਕਾਰਡ ਹੁੰਦਾ ਹੈ ਜੋ ਕਿਸੇ ਦੀ ਮੌਤ ਦਾ ਸਬੂਤ ਹੁੰਦਾ ਹੈ। ਇਹ ਗੁਜ਼ਰ ਚੁੱਕੇ ਇਨਸਾਨ ਨਾਲ ਤੁਹਾਡੇ ਰਿਸ਼ਤੇ ਦਾ ਵੀ ਸਬੂਤ ਹੈ। ਇਹ ਸਰਟੀਫਿਕੇਟ ਮੌਤ ਪ੍ਰਸ਼ਾਸਨ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਦੀ ਮਦਦ ਕਰਦਾ ਹੈ।

ਮੌਤ ਦੇ ਸਰਟੀਫਿਕੇਟ ਅਤੇ ਹੋਰ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਦਾ ਆਯੋਜਨ ਕੀਤਾ ਜਾਂਦਾ ਹੈ।
Japanese funeral scene
It is essential to know how funerals are conducted in Australia. Source: Getty Images/Arrow
ਕੁੱਝ ਮਾਮਲੇ ਅਜਿਹੇ ਵੀ ਹੁੰਦੇ ਹਨ ਜਿੰਨ੍ਹਾਂ ਵਿੱਚ ਕਿਸੇ ਵਿਅਕਤੀ ਦੇ ਮੌਤ ਦੇ ਕਾਰਨ ਅਤੇ ਇਸਦੇ ਆਸ ਪਾਸ ਦੇ ਹੋਰ ਕਾਰਕਾਂ ਦੀ ਜਾਂਚ ਕਰਨ ਦੀ ਲੋੜ ਹੁੰਦੀ ਹੈ। ਅਜਿਹੇ ਮਾਮਲਿਆਂ ਵਿੱਚ ਇੱਕ ਕੋਰੋਨਰ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।

ਜਦੋਂ ਕਿਸੇ ਮਾਮਲੇ ਵਿੱਚ ਕੋਰੋਨਰ ਸ਼ਾਮਲ ਹੁੰਦਾ ਹੈ ਤਾਂ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੋਰੋਨਰ ਨੂੰ ਮੌਤ ਦਾ ਕਾਰਨ ਲੱਭਣ ਲਈ ਕਿੰਨੀ ਤਰ੍ਹਾਂ ਦੇ ਟੈਸਟ ਕਰਨ ਦੀ ਲੋੜ ਹੈ ਅਤੇ ਉਸ ਵਿੱਚ ਕਿੰਨ੍ਹਾਂ ਸਮ੍ਹਾਂ ਲੱਗੇਗਾ।

ਜੇਕਰ ਗੱਲ ਕਰੀਏ ਅੰਤਿਮ ਸੰਸਕਾਰ ਦੇ ਆਯੋਜਨ ‘ਚ ਆਉਣ ਵਾਲੇ ਖਰਚੇ ਦੀ ਤਾਂ ਕੁਰੀਆਕੋਸ ਦਾ ਕਹਿਣਾ ਹੈ ਕਿ ਖਰਚਾ ਬਹੁਤ ਜ਼ਿਆਦਾ ਹੋ ਸਕਦਾ ਹੈ।

ਅੰਤਿਮ ਸੰਸਕਾਰ ਨਿਰਦੇਸ਼ਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਨਾਲ ਤਾਲਮੇਲ ਬਣਾ ਕੇ ਅੰਤਿਮ ਸੰਸਕਾਰ ਨੂੰ ਲੈ ਕੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦਾ ਹੈ। ਜਿਸ ਨਾਲ ਉਹ ਪਰਿਵਾਰ ਲਈ ਉਚਿਤ ਅਤੇ ਕਿਫਾਇਤੀ ਅੰਤਿਮ ਸੰਸਕਾਰ ਕਰਾਵਾਉਣ ਵਿੱਚ ਮਦਦ ਕਰਦਾ ਹੈ।
Funeral- coffin
Source: Getty Images/Kris Loertscher/EyeEm
ਉਦਾਹਰਣ ਲਈ ਅਸੀਂ ਗੱਲ ਕਰੀਏ ਤਾਂ ਇਸਲਾਮੀ ਕਾਨੂੰਨ ਅਨੁਸਾਰ ਕਿਸੇ ਪਿਆਰੇ ਦੇ ਦੇਹਾਂਤ ਤੋਂ ਤੁਰੰਤ ਬਾਅਦ ਅੰਤਿਮ ਸੰਸਕਾਰ ਦੇ ਇੰਤਜ਼ਾਮ ਸ਼ੁਰੂ ਹੋ ਜਾਣੇ ਚਾਹੀਦੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਮ੍ਰਿਤਕ ਨੂੰ ਦਫਨਾਇਆ ਜਾਣਾ ਚਾਹੀਦਾ ਹੈ।

ਅਜਿਹੇ ਵਿੱਚ ਪਰਿਵਾਰ ਕਿਸੇ ਸਥਾਨਕ ਇਸਲਾਮੀ ਸੰਗਠਨ ਜਾਂ ਕਿਸੇ ਅੰਤਿਮ ਸੰਸਕਾਰ ਨਿਰਦੇਸ਼ਕ ਨਾਲ ਸੰਪਰਕ ਕਰ ਸਕਦਾ ਹੈ ਜੋ ਮੁਸਲਿਮ ਅੰਤਿਮ ਸੰਸਕਾਰ ਦੀ ਪੇਸ਼ਕਸ਼ ਕਰਨ ਵਿੱਚ ਮਹਾਰਤ ਰੱਖਦਾ ਹੋਵੇ।

ਵਿਕਟੋਰੀਆ ਦੇ ਡਿਪਟੀ ਸਟੇਟ ਕੋਰੋਨਰ ਜੈਕਵੀ ਹਾਕਿਨਜ਼ ਦਾ ਕਹਿਣਾ ਹੈ ਕਿ ਜਦੋਂ ਕੋਰੋਨਰ ਸ਼ਾਮਲ ਹੁੰਦਾ ਹੈ ਤਾਂ ਬਹੁ ਸਭਿਆਚਾਰਕ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ ਜਿਸ ਵਿੱਚ ਸੋਗ ਬਾਰੇ ਸਲਾਹ ਮਸ਼ਵਰੇ ਵਾਸਤੇ ਸਿਫਾਰਿਸ਼ਾਂ ਵੀ ਸ਼ਾਮਲ ਹਨ।
Getty Images/RubberBall Productions
Funeral scene Source: Getty Images/RubberBall Productions
ਹਾਲਾਂਕਿ ਮ੍ਰਿਤਕ ਵਿਅਕਤੀ ਦੇ ਵੀਜ਼ੇ ਦੇ ਆਧਾਰ ਉੱਤੇ ਵੀਜ਼ੇ ਨਾਲ ਸਬੰਧਿਤ ਲੋੜਾਂ ਵੀ ਹੁੰਦੀਆਂ ਹਨ।

ਮ੍ਰਿਤਕ ਵਿਅਕਤੀ ਨੂੰ ਮੂਲ ਦੇਸ਼ ਦੇ ਦੂਤਘਰ ਨੂੰ ਸੌਂਪੇ ਜਾਣ ਲਈ ਸਬੰਧਿਤ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ।

ਆਸਟ੍ਰੇਲੀਅਨ ਡੈੱਥ ਨੋਟੀਫਿਕੇਸ਼ਨ ਸਰਵਿਸ ਇੱਕ ਅਜਿਹਾ ਪਲੇਟਫਾਰਮ ਹੈ ਜੋ ਕਿਸੇ ਵਿਅਕਤੀ ਦੀ ਮੌਤ ਬਾਰੇ ਇੱਕ ਤੋਂ ਵਧੇਰੇ ਸੰਸਥਾਵਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦਾ ਹੈ।

ਕੁੱਝ ਸੰਸਥਾਵਾਂ ਜੋ ਡੀ.ਅੇਨ.ਐਸ. ਦਾ ਹਿੱਸਾ ਹਨ, ਉਨ੍ਹਾਂ ਵਿੱਚ ਬੈਂਕ, ਦੂਰਸੰਚਾਰ, ਯੂਟਿਲਟੀਆਂ, ਬੀਮਾ ਅਤੇ ਹੋਰ ਸਰਕਾਰੀ ਏਜੰਸੀਆਂ ਸ਼ਾਮਲ ਹਨ।

ਦੱਸਣਯੋਗ ਹੈ ਕਿ ਇਹ ਪਲੇਟਫਾਰਮ 50 ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਪ੍ਰਦਾਨ ਕਰਦਾ ਹੈ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 
LISTEN TO
What you need to know when organising a funeral in Australia image

ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਦਾ ਆਯੋਜਨ ਕਰਨ ਸਮੇਂ ਧਿਆਨਦੇਣ ਯੋਗ ਗੱਲਾਂ

SBS Punjabi

24/06/202211:08
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand