ਮੈਨੂੰ ਨਹੀਂ ਮਿਲੇ, ਤੁਹਾਨੂੰ ਵੀ ਨਹੀਂ ਮਿਲੇ... ਫੇਰ ਆਂਡੇ ਗਏ ਕਿੱਥੇ?

Aande 2

ਸਿਡਨੀ ਦੀ ਇੱਕ ਮੁੱਖ ਸੁਪਰਮਾਰਕਿਟ ਵਿੱਚ ਖਾਲੀ ਪਈਆਂ ਆਂਡਿਆਂ ਦੀਆਂ ਸ਼ੈਲਫਾਂ। Credit: SBS Punjabi/Jasmeet Kaur

ਜੇਕਰ ਤੁਹਾਡੇ ਮਨ ਵਿੱਚ ਵੀ ਸਵਾਲ ਉੱਠ ਰਿਹਾ ਹੈ ਕਿ ਆਂਡੇ ਗਏ ਕਿੱਥੇ? ਤਾਂ ਤੁਸੀਂ ਇਕੱਲੇ ਨਹੀਂ ਹੋ। ਇੰਡੀਆ ‘ਚ ਰਹਿੰਦੇ ਹੋਏ ਇੱਕ ਗੱਲ ਕਰਦੇ ਜਾਂ ਸੁਣਦੇ ਹੁੰਦੇ ਸੀ ਕਿ ‘ਸੰਡੇ ਹੋ ਯਾ ਮੰਡੇ ਰੋਜ਼ ਖਾਓ ਅੰਡੇ’.. ਪਰ ਅੱਜ ਕੱਲ ਆਸਟ੍ਰੇਲੀਆ ਵਿੱਚ ਇਹ ਕਹਿ ਨਹੀਂ ਸਕਦੇ ਕਿਉਂਕਿ ਆਂਡੇ ਕਿਧਰੇ ਵੀ ਨਹੀਂ ਮਿਲ ਰਹੇ।


ਆਸਟ੍ਰੇਲੀਅਨ ਖਪਤਕਾਰ ਇੱਕ ਵਾਰ ਫੇਰ ਉਹਨਾਂ ਸ਼ੈਲਫਾਂ ਵੱਲ੍ਹ ਇਸ਼ਾਰਾ ਕਰ ਰਹੇ ਹਨ ਜਿੱਥੇ ਆਂਡਿਆਂ ਦੀ ਘਾਟ ਦਿਖ ਰਹੀ ਹੈ, ਅਤੇ ਕਈ ਰਾਜਾਂ ਵਿੱਚ ਸੁਪਰਮਾਰਕਿਟਾਂ ਵੱਲੋਂ ਆਂਡਿਆਂ ਦੀ ਖ੍ਰੀਦ ‘ਤੇ ਸੀਮਾਵਾਂ ਤੈਅ ਕੀਤੀਆਂ ਗਈਆਂ ਹਨ।

ਕੁਝ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਆਪਣੀ ਰਾਏ ਦਿੱਤੀ ਹੈ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਹਾਲੀਆ ਰੈਡਿਟ ਪੋਸਟ 'ਤੇ ਕਿਹਾ ਕਿ ਉਹ ਦੋ ਹਫ਼ਤਿਆਂ ਤੱਕ ਮੁੱਖ ਸੁਪਰਮਾਰਕੀਟਾਂ ਵਿੱਚੋਂ ਅੰਡੇ ਲੱਭਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ, ਅਤੇ ਆਖਿਰਕਾਰ ਉਹਨਾਂ ਨੂੰ ਇੱਕ ਸਥਾਨਕ ਗ੍ਰੋਸਰੀ ਸਟੋਰ ਤੋਂ ਸਫਲਤਾ ਪ੍ਰਾਪਤ ਹੋਈ।

ਕਈ ਉਪਭੋਗਤਾਵਾਂ ਨੇ ਸੁਪਰਮਾਰਕੀਟਾਂ ਵਿੱਚ ਅੰਡਿਆਂ ਦੇ ਘਟੇ ਹੋਏ ਸੈਕਸ਼ਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੁਝ ਹੋਰ ਥਾਵਾਂ 'ਤੇ ਅੰਡੇ ਲੱਭਣਾ ਇਹਨਾਂ ਜਗ੍ਹਾਵਾਂ ਦੇ ਮੁਕਾਬਲੇ ਆਸਾਨ ਹੈ।

ਵਿਕਟੋਰੀਆ ਦੇ ਕਿਸਾਨ ਜੋਸ਼ ਮਰੇ, ਜੋ Josh's Rainbow Eggs ਦੇ ਸੰਸਥਾਪਕ ਹਨ, ਉਹ ਕਹਿੰਦੇ ਨੇ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਂਡਿਆਂ ਦੀ ਘਾਟ ਹੋ ਚੁੱਕੀ ਹੈ। ਉਹ ਦੱਸਦੇ ਹਨ ਕਿ ਉਹਨਾਂ ਦੀ ਡਿਲੀਵਰੀ ਟੀਮ ਸਟੋਰਾਂ ਵਿੱਚ ਜਾ ਰਹੀ ਹੈ ਅਤੇ ਵੇਖ ਰਹੀ ਹੈ ਕਿ "ਸ਼ੈਲਫ ਖਾਲੀ ਹਨ"।

ਮਰੇ ਦੇ ਦੋ ਫ੍ਰੀ-ਰੇਂਜ ਫਾਰਮ ਹਨ ਅਤੇ ਉਹ ਅਕਸਰ ਮੇਲਬਰਨ ਖੇਤਰ ਦੇ ਨੇੜੇ ਕੰਮ ਕਰਦੇ ਹਨ। Woolworths ਅਤੇ Coles ਤੋਂ ਇਲਾਵਾ ਮਰੇ ਕਈ ਸਥਾਨਾਂ ਦੁਕਾਨਾਂ ਨੂੰ ਵੀ ਆਂਡੇ ਵੇਚਦੇ ਹਨ। ਮਰੇ ਦੱਸਦੇ ਨੇ ਕਿ ਇਹ ਕੁਝ ਅਜਿਹਾ ਜਾਪਦਾ ਹੈ ਜੋ ਪੂਰੇ ਆਸਟ੍ਰੇਲੀਆ ਵਿੱਚ ਚੱਲ ਰਿਹਾ ਹੈ।
Aande
Empty egg shelves at a Woolworths store in Melbourne on Saturday Credit: SBS News / Shivé Prema
ਆਂਡਿਆਂ ਦੀ ਕਮੀ ਕਿਉਂ ਹੈ?

ਐੱਗ ਫਾਰਮਰਜ਼ ਆਫ਼ ਆਸਟ੍ਰੇਲੀਆ (ਈਐਫਏ), ਜੋ ਕਿ ਕਿਸਾਨਾਂ ਦੀ ਕੌਮੀ ਪ੍ਰਤੀਨਿਧੀ ਸੰਸਥਾ ਹੈ, ਉਹਨਾਂ ਦੇ ਅਨੁਸਾਰ ਮੌਜੂਦਾ ਅੰਡਿਆਂ ਦੀ ਕਮੀ ਦੇ ਪਿੱਛੇ ਕਈ ਕਾਰਨ ਹਨ, ਜੋ ਨਵੇਂ ਨਹੀਂ ਹਨ।

ਇਹ ਕਾਰਨ ਕਿਹੜੇ ਹਨ ਅਤੇ ਕਦੋਂ ਤੱਕ ਆਂਡਿਆਂ ਦੀ ਸਪਲਾਈ 'ਨਾਰਮਲ' ਹੋਵੇਗੀ, ਇਹ ਜਾਨਣ ਲਈ ਸੁਣੋ ਸਾਡਾ ਇਹ ਪੌਡਕਾਸਟ...
LISTEN TO
Punjabi_24012025_NoEggs.mp3 image

ਮੈਨੂੰ ਨਹੀਂ ਮਿਲੇ, ਤੁਹਾਨੂੰ ਵੀ ਨਹੀਂ ਮਿਲੇ... ਫੇਰ ਆਂਡੇ ਗਏ ਕਿੱਥੇ?

SBS Punjabi

24/01/202504:24

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।


ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।



ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ ।



Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand