ਜਾਣੋ ਕਿ ਕਮਿਊਨਿਟੀ ਸਪੋਰਟ ‘ਚ ਭਾਗ ਲੈਣਾ ਤੁਹਾਡੇ ਲਈ ਕਿੰਨ੍ਹਾਂ ਫਾਈਦੇਮੰਦ ਹੋ ਸਕਦਾ ਹੈ

Soccer game_Melb Social Soccer.jpg

Soccer game Credit: Melbourne Social Soccer

Get the SBS Audio app

Other ways to listen

ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਨਿਯਮਿਤ ਤੌਰ ਤੇ ਕੋਈ ਸਰੀਰਕ ਗਤੀਵਿਧੀ ਕਰਨੀ ਜ਼ਰੂਰੀ ਹੁੰਦੀ ਹੈ। ਆਸਟ੍ਰੇਲੀਆ ਵਿੱਚ ਕਿਸੇ ਵੀ ਪੱਧਰ ਉੱਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਮੌਕੇ ਮਿਲਦੇ ਰਹਿੰਦੇ ਹਨ। ਕਮਿਊਨਿਟੀ ਸਪੋਰਟ ਇੱਕ ਅਜਿਹਾ ਹੀ ਪਲੈਟਫਾਰਮ ਹੈ ਜੋ ਕਿ ਨਵੇਂ ਆਏ ਪ੍ਰਵਾਸੀਆਂ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਇਸ ਖ਼ਾਸ ਰਿਪੋਰਟ ਵਿੱਚ ਜਾਣੋ ਕਿ ਕਮਿਊਨਿਟੀ ਸਪੋਰਟ ਕੀ ਹੈ ਅਤੇ ਇਸ ਵਿੱਚ ਭਾਗ ਲੈਣ ਦੇ ਕੀ ਫਾਇਦੇ ਹਨ।


ਸ਼ਹਿਰ ਵਿੱਚ ਇੱਕ ਕਾਉਂਸਿਲ ਫੁੱਟਬਾਲ ਪਿੱਚ ਮੈਲਬੌਰਨ ਸੋਸ਼ਲ ਸੌਕਰ ਦਾ ਘਰ ਬਣ ਗਈ ਹੈ। ਇੱਥੇ ਸੱਭਿਆਚਾਰਕ ਵਟਾਂਦਰਾ ਅਤੇ ਵਿਭਿੰਤਾ ਦੇਖਣ ਨੂੰ ਮਿਲਦੀ ਹੈ।

ਸਹਿ-ਸੰਸਥਾਪਕ ਮਾਈਕਲ ਮੈਕਆਰਥਰ ਦਾ ਕਹਿਣਾ ਹੈ ਕਿ ਐਮ.ਐਸ.ਐਸ ਇੱਕ ਮਜ਼ੇਦਾਰ ਗਤੀਵਿਧੀ ਦੀ ਭਾਲ ਵਾਲੇ ਲੋਕਾਂ ਦੇ ਆਮ ਸਮੂਹ ਵਿੱਚੋਂ ਵਿਕਸਿਤ ਹੋਇਆ ਹੈ। ਇਹ ਹੁਣ ਵਿਕਟੋਰੀਆ ਵਿੱਚ ਸਭ ਤੋਂ ਵੱਡੇ ਸਮਾਜਿਕ ਫੁੱਟਬਾਲ ਕਲੱਬਾਂ ਵਿੱਚੋਂ ਇੱਕ ਹੈ।

ਖੇਡ ਵਿੱਚ ਭਾਗ ਲੈਣ ਦੀ ਕੀਮਤ ਮਹਿਜ਼ 10 ਡਾਲਰ ਹੈ ਅਤੇ ਤੁਸੀਂ ਬਿਨ੍ਹਾਂ ਕਿਸੇ ਵਿਸ਼ੇਸ਼ ਹੁਨਰ ਅਤੇ ਫਿੱਟਨੈੱਸ ਲੈਵਲ ਦੇ ਸਾਈਨ ਅੱਪ ਕਰ ਸਕਦੇ ਹੋ।

ਸ਼੍ਰੀਮਾਨ ਮੈਕਆਰਥਰ ਦਾ ਕਹਿਣਾ ਹੈ ਕਿ ਲੋਕ ਕਈ ਕਾਰਨਾਂ ਕਰ ਕੇ ਇਸ ਵਿੱਚ ਸ਼ਾਮਲ ਹੁੰਦੇ ਹਨ।

ਮੌਲੀਨਾ ਅਸਥਾਨੀ ਵਰਗੇ ਲੋਕਾਂ ਦੀ ਬਦੌਲਤ ਬਹੁਤ ਸਾਰੀਆਂ ਬਹੁ-ਸੱਭਿਆਚਾਰਕ ਪਿਛੋਕੜ ਵਾਲੀਆਂ ਔਰਤਾਂ ਖੇਡਾਂ ਵਿੱਚ ਰੁਚੀ ਲੈ ਰਹੀਆਂ ਹਨ। ਮੌਲੀਨਾ ਅਸਥਾਨੀ ਨੇ ‘ਮਲਟੀਕਲਚਰਲ ਵੂਮੈਨ ਇਨ ਸਪੋਰਟਸ’ ਦੀ ਸਥਾਪਨਾ ਕੀਤੀ ਹੈ।
Kayakers.jpg
Kayakers Credit: Getty Images/Robyn Wood
ਇਹ ਸਮੂਹ ਔਰਤਾਂ ਨੂੰ ਆਉਂਦੀਆਂ ਦਰਪੇਸ਼ ਰੁਕਾਵਟਾਂ ਨੂੰ ਪਛਾਣਦੇ ਹੋਏ, ਉਹਨਾਂ ਦੇ ਸਸ਼ਕਤੀਕਰਨ, ਤੰਦਰੁਸਤੀ ਅਤੇ ਸਮਾਜ ਨਾਲ ਸਬੰਧਤ ਹੋਣ ਦੀ ਭਾਵਨਾ ਨੂੰ ਵਧਾਵਾ ਦੇਣ ਲਈ ਖੇਡਾਂ ਵਿੱਚ ਇੰਨ੍ਹਾਂ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ।

‘ਮਲਟੀਕਲਚਰਲ ਵੂਮੈਨ ਇਨ ਸਪੋਰਟਸ’ ਅਜਿਹੀਆਂ ਪਹਿਲਕਦਮੀਆਂ ਦਾ ਸਵਾਗਤ ਕਰਦਾ ਹੈ ਜਿਥੇ ਸਿਰਫ ਔਰਤਾਂ ਹੀ ਖੇਡਾਂ ਵਿੱਚ ਭਾਗ ਲੈਣ ਅਤੇ ਅੰਪਾਇਰ ਅਤੇ ਕੋਚ ਵੀ ਔਰਤਾਂ ਹੀ ਹੋਣ। ਇਸ ਤੋਂ ਇਲਾਵਾ ਖੇਡਾਂ ਲਈ ਲੰਬੇ ਕੱਪੜੇ ਜਾਂ ਹਿਜਾਬ ਪਾਉਣਾ ਅਤੇ ਖੇਡ ਪ੍ਰਸ਼ਾਸਨ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਹੋਰ ਵਧਾਉਣਾ ਵੀ ਇਸ ਸਮੂਹ ਦੇ ਟੀਚਿਆਂ ਵਿੱਚੋਂ ਇੱਕ ਹੈ।

ਸ਼੍ਰੀਮਤੀ ਅਸਥਾਨੀ ਦਾ ਮੰਨਣਾ ਹੈ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਔਰਤਾਂ ਨੂੰ ਆਸਟ੍ਰੇਲੀਅਨ ਜੀਵਨ ਅਤੇ ਕੰਮ ਦੇ ਢੰਗ ਨਾਲ ਅਨੁਕੂਲ ਹੋਣ ਵਿੱਚ ਮਦਦ ਮਿਲਦੀ ਹੈ।

ਕਮਿਊਨਿਟੀ ਸਪੋਰਟ ਹਰ ਉਮਰ ਵਰਗ ਲਈ ਹੈ।

ਸ਼੍ਰੀਮਾਨ ਮੈਕਆਰਥਰ ਦਾ ਕਹਿਣਾ ਹੈ ਕਿ ਹਾਲਾਂਕਿ ਬੀਮੇ ਦੇ ਉਦੇਸ਼ ਲਈ ਤੁਹਾਡੀ ਉਮਰ 18 ਹੋਣੀ ਚਾਹੀਦੀ ਹੈ ਪਰ ਮੈਲਬੌਰਨ ਸੋਸ਼ਲ ਸੌਕਰ ਇੱਕ ਵਿਸ਼ਾਲ ਉਮਰ ਸੀਮਾ ਨੂੰ ਦਰਸਾਉਂਦਾ ਹੈ।

ਅਤੇ ਨੌਜਵਾਨਾਂ ਲਈ, ‘ਸੈਂਟਰ ਫਾਰ ਮਲਟੀਕਲਚਰਲ ਯੂਥ’ ਵਰਗੀਆਂ ਸੰਸਥਾਵਾਂ ਕਈ ਤਰ੍ਹਾਂ ਦੇ ਖੇਡ ਪ੍ਰੋਗਰਾਮ ਚਲਾਉਂਦੀਆਂ ਹਨ।

ਜੈ ਪਾਂਚਾਲ ‘ਸੈਂਟਰ ਫਾਰ ਮਲਟੀਕਲਚਰਲ ਯੂਥ’ ਨਾਲ ਕੰਮ ਕਰਦਾ ਹੈ ਤਾਂ ਜੋ 12 ਤੋਂ 25 ਸਾਲ ਦੀ ਉਮਰ ਦੇ ਨਵੇਂ ਆਏ ਨੌਜਵਾਨਾਂ ਨੂੰ ਖੇਡਾਂ ਦੇ ਮਾਧਿਅਮ ਨਾਲ ਸਥਾਨਕ ਭਾਈਚਾਰੇ ਵਿੱਚ ਆਪਸੀ ਸਾਂਝ ਪੈਦਾ ਕਰਨ ਅਤੇ ਸਬੰਧ ਵਿਕਸਿਤ ਕਰਨ ਦੇ ਯੋਗ ਬਣਾਇਆ ਜਾ ਸਕੇ।
Community Soccer_Melb Social Soccer.jpg
Community soccer Credit: Melbourne Social Soccer
ਸਕੂਲ ਤੋਂ ਬਾਅਦ ਦੀ ਇੱਕ ਖੇਡ ਪਹਿਲਕਦਮੀ ਮੈਲਬੌਰਨ ਦੇ ਹਿਊਮ ਖੇਤਰ ਵਿੱਚ ਇੱਕ ਯੂਥ ਪਰਿਵਰਤਨ ਸਹਾਇਤਾ ਪ੍ਰੋਗਰਾਮ ਦਾ ਹਿੱਸਾ ਹੈ।

ਸਥਾਨਕ ਕੌਂਸਲਾਂ ਮੁਫ਼ਤ ਜਾਂ ਘੱਟ ਲਾਗਤ ਵਾਲੀਆਂ ਖੇਡ ਗਤੀਵਿਧੀਆਂ ਦੀ ਪੇਸ਼ਕਸ਼ ਕਰ ਸਕਦੀਆਂ ਹਨ।

ਹਰ ਕਿਸੇ ਦੀ ਤੰਦਰੁਸਤੀ ਲਈ ਨਿਯਮਿਤ ਤੌਰ 'ਤੇ ਸਰਗਰਮ ਰਹਿਣਾ ਮਹੱਤਵਪੂਰਨ ਹੈ, ਭਾਵੇਂ ਉਹ ਕਿੰਨਾ ਵੀ ਛੋਟਾ ਜਾਂ ਵੱਡਾ ਕਿਉਂ ਨਾ ਹੋਵੇ। ਪਰ ਤੀਬਰਤਾ ਅਤੇ ਗਤੀਵਿਧੀ ਦੀ ਮਾਤਰਾ ਉਮਰ ਅਤੇ ਸਰੀਰਕ ਸਥਿਤੀਆਂ 'ਤੇ ਨਿਰਭਰ ਕਰਦੀ ਹੈ। ਇੱਕ ਨਵੀਂ ਕਸਰਤ ਰੁਟੀਨ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਇੱਕ ਹੈਲਥਕੇਅਰ ਪੇਸ਼ਾਵਰ ਦੀ ਸਲਾਹ ਲਓ।

ਵਧੇਰੇ ਜਾਣਕਾਰੀ ਲਈ ਜਾਂ ਆਪਣੇ ਨੇੜੇ ਕੋਈ ਸਪੋਰਟਸ ਕਲੱਬ ਲੱਭਣ ਲਈ ਆਸਟ੍ਰੇਲੀਅਨ ਸਪੋਰਟਸ ਕਮਿਸ਼ਨ ਦੀ ਵੈੱਬਸਾਈਟ sportaus.gov.au ਉੱਤੇ ਜਾਉ...

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand