ਕਾਮਿਆਂ ਵੱਲੋਂ ਪੀਜ਼ਾ ਕੰਪਨੀ ਖਿਲਾਫ ਅਦਾਲਤ ਜਾਣ ਦੀ ਤਿਆਰੀ, ਛੇ ਲੱਖ ਡਾਲਰ ਘੱਟ ਤਨਖ਼ਾਹਾਂ ਦਾ ਦਾਅਵਾ

Della Rosa

Source: Supplied

ਮੈਲਬੌਰਨ ਦੀ ਇੱਕ ਪੀਜ਼ਾ ਉਤਪਾਦਕ ਕੰਪਨੀ ਉੱਤੇ ਕੁਝ ਪ੍ਰਵਾਸੀ ਕਾਮਿਆਂ ਨੇ $600,000 ਘੱਟ ਤਨਖਾਹਾਂ, ਧੱਕੇਸ਼ਾਹੀ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਘੱਟੋ-ਘੱਟ 17 ਕਰਮਚਾਰੀਆਂ ਦਾ ਇੱਕ ਸਮੂਹ ਹੁਣ ਡੇਲਾ ਰੋਜ਼ਾ ਕੰਪਨੀ ਦੇ ਖਿਲਾਫ ਕਾਨੂੰਨੀ ਦਾਅਵਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹਨਾਂ ਕਾਮਿਆਂ ਦੀ ਮਦਦ ਲਈ ਨੈਸ਼ਨਲ ਯੂਨੀਅਨ ਓਫ ਵਰਕਰਜ਼ ਅਤੇ ਮਸ਼ਹੂਰ ਲਾ’ਫਰਮ ਮਾਰਿਸ ਬਲੈਕਬਰਨ ਅੱਗੇ ਆਏ ਹਨ।


ਡੇਲਾ ਰੋਜ਼ਾ ਇੱਕ ਪੀਜ਼ਾ ਉਤਪਾਦਕ ਕੰਪਨੀ ਹੈ ਜੋ ਮਸ਼ਹੂਰ ਸੁਪਰਮਾਰਕੀਟ ਕੋਲਸ, ਵੂਲਵਰਥ ਅਤੇ ਆਈ ਜੀ ਏ ਨੂੰ ਵੱਡੇ ਪੱਧਰ 'ਤੇ ਪੀਜ਼ਾ ਵੇਚਦੀ ਹੈ।

ਕੰਪਨੀ ਦੇ ਘੱਟੋ-ਘੱਟ 17 ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਹੈ ਕਿ ਡੇਲਾ ਰੋਜ਼ਾ ਨੇ ਉਹਨਾਂ ਨੂੰ ਇੱਕ ਫਲੈਟ ਰੇਟ ਦੇ ਚਲਦਿਆਂ ਓਵਰਟਾਈਮ, ਦੇਰ-ਸਵੇਰ ਦੇ ਕੰਮ ਅਤੇ ਜਨਤਕ ਛੁੱਟੀਆਂ ਦੀਆਂ ਦਰਾਂ ਦਾ ਭੁਗਤਾਨ ਨਹੀਂ ਕੀਤਾ।

ਐਸ ਬੀ ਐਸ ਪੰਜਾਬੀ ਨੂੰ ਇਸ ਸਿਲਸਿਲੇ ਵਿੱਚ ਰੋਸਟਰ, ਤਨਖਾਹ ਦੀ ਅਦਾਇਗੀ ਨਾਲ ਸਬੰਧਿਤ ਪੱਤਰ ਅਤੇ ਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ। 

ਘੱਟੋ-ਘੱਟ ਛੇ ਕਾਮੇ ਜਿੰਨਾ ਵਿੱਚ ਜਿਆਦਾਤਰ ਪੰਜਾਬੀ ਔਰਤਾਂ ਹਨ, ਨੇ ਐਸਬੀਐਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਆਮ ਤਨਖ਼ਾਹ ਦੀ ਦਰ ਦਿੱਤੀ ਜਾਂਦੀ ਰਹੀ ਹੈ।

ਕਾਮੇ ਇਸ ਗੱਲ ਦਾ ਵੀ ਦੋਸ਼ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਉਤਪਾਦਨ ਲਾਈਨ ਦੀ ਰਫਤਾਰ ਤੇਜ਼ ਰੱਖਣ ਲਈ ਠੰਢੇ ਵਾਤਾਵਰਨ ਵਿੱਚ ਬਹੁਤ ਘੱਟ ਬ੍ਰੇਕ ਦੇਕੇ ਧੱਕੇ ਨਾਲ਼ ਕੰਮ ਲਿਆ ਜਾਂਦਾ ਸੀ।
Migrant workers affected by Della Rosa underpayments.
گروهی از کارگران هندی دلا روزا در مصاحبه با اس‌بی‌اس پنجابی اتهام‌های مشابهی را علیه آن وارد کرده‌اند. Source: SBS Punjabi
ਇੱਕ ਅੰਦਾਜੇ ਮੁਤਾਬਿਕ ਡੇਲਾ ਰੋਜ਼ਾ ਵਿੱਚ ਹੁਣ 400 ਤੋਂ 500 ਦੇ ਕਰੀਬ ਕਾਮੇ ਕੰਮ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਜਿਆਦਾਤਰ ਭਾਰਤੀ, ਪਾਕਿਸਤਾਨੀ, ਅਫ਼ਗਾਨੀ ਜਾਂ ਚੀਨੀ ਮੂਲ ਦੇ ਹਨ।

ਕੰਪਨੀ ਖਿਲਾਫ ਦਾਅਵਾ ਕਰਨ ਵਾਲ਼ੇ ਕਾਮਿਆਂ ਨੇ ਐਸ.ਬੀ.ਐੱਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਥਿਤ ਤੌਰ 'ਤੇ $7,000 ਤੋਂ ਲੈ ਕੇ $75,000 ਤੱਕ ਦੀਆਂ ਘੱਟ ਅਦਾਇਗੀਆਂ ਕੀਤੀ ਗਈਆਂ ਹਨ।

ਨੈਸ਼ਨਲ ਯੂਨੀਅਨ ਓਫ ਵਰਕਰਜ਼ ਵੱਲੋਂ ਇਸ ਕੇਸ ਵਿੱਚ ਮੋਢੀ ਭੂਮਿਕਾ ਨਿਭਾਉਣ ਵਾਲ਼ੀ ਪਰੀਨ ਮਿਨਹਾਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਹੁਣ ਡੇਲਾ ਰੋਜ਼ਾ ਅਤੇ ਇਸਦੇ ਮਾਲਿਕਾਂ ਦੇ ਖਿਲਾਫ ਅਦਾਲਤੀ ਕੇਸ ਦਾਇਰ ਕਰਨ ਦੀ ਤਿਆਰੀ ਕਰ ਰਹੇ ਹਨ।

"ਡੇਲਾ ਰੋਜ਼ਾ ਨੇ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਬਹੁਤ ਸਾਰੇ ਕਾਮਿਆਂ ਨੇ ਸਾਡੇ ਕੋਲ਼ ਧੱਕੇਸ਼ਾਹੀ ਅਤੇ ਘੱਟ ਤਨਖ਼ਾਹਾਂ ਦੀ ਸ਼ਿਕਾਇਤ ਕੀਤੀ ਹੈ।

"ਕੰਪਨੀ ਅਤੇ ਇਸਦੇ ਕਾਨੂੰਨੀ ਪ੍ਰਤੀਨਿਧ ਸਾਡੀਆਂ ਮੰਗਾਂ ਦਾ ਕੋਈ ਜਵਾਬ ਨਹੀਂ ਦੇ ਰਹੇ ਹਨ ਅਤੇ ਡੇਲਾ ਰੋਜ਼ਾ ਦੇ ਇਸ ਵੇਲ਼ੇ ਦੇ ਕਰਮਚਾਰੀਆਂ ਲਈ ਵੀ ਇਹ ਚਿੰਤਾ ਦੇ ਮੁੱਦੇ ਹਨ।“

ਪਰੀਨ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ 20 ਤੋਂ ਵੱਧ ਕਾਮਿਆਂ ਦੇ ਸੰਪਰਕ ਵਿੱਚ ਹੈ ਜਿਹੜੇ ਕਥਿਤ ਘੱਟ ਅਦਾਇਗੀਆਂ ਦੇ ਚਲਦਿਆਂ ਕਾਨੂੰਨੀ ਚਾਰਾਜੋਈ ਕਰਨ ਦੇ ਰੌਂਅ ਵਿੱਚ ਹਨ  - "ਅਸੀਂ ਇਸ ਕੇਸ ਵਿੱਚ ਵੱਧ ਤੋਂ ਵੱਧ ਪੀੜ੍ਹਤਾਂ ਨੂੰ ਸ਼ਾਮਿਲ ਕਰਨਾ ਚਾਹੁੰਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਇਸ ਦਾਅਵੇ ਨੂੰ ਅਦਾਲਤ ਵਿਚ ਦਾਖ਼ਲ ਕਰਨ ਤੋਂ ਪਹਿਲਾਂ ਘੱਟੋ-ਘੱਟ ਇੱਕ ਮਹੀਨਾ ਇੰਤਜ਼ਾਰ ਕਰਾਂਗੇ।“

"ਛੇ ਲੱਖ ਡਾਲਰ ਦੀਆਂ ਦੇਣਦਾਰੀਆਂ ਸਿਰਫ 17 ਕਾਮਿਆਂ ਦੀਆਂ ਹਨ, ਸਾਡਾ ਅੰਦਾਜ਼ਾ ਹੈ ਕਿ ਘੱਟੋ-ਘੱਟ 300 ਕਾਮੇ ਇਨ੍ਹਾਂ ਘੱਟ ਅਦਾਇਗੀਆਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਅਸੀਂ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ ਤਾਂ ਜੋ ਅਸੀਂ ਉਹਨਾਂ ਲਈ ਕਾਨੂੰਨੀ ਲੜਾਈ ਲੜ ਸਕੀਏ।"
Della Rosa
ਵਿਕਰਮ ਸਿੰਘ ਨੇ 2014 ਤੋਂ 2017 ਤੱਕ ਡੇਲਾ ਰੋਜ਼ਾ ਵਿੱਚ ਕੰਮ ਕੀਤਾ। ਉਸ ਦਾ ਦੋਸ਼ ਹੈ ਕਿ ਉਸ ਨੂੰ ਤਨਖਾਹ ਵਜੋਂ 75,330.58 ਡਾਲਰ ਦੀ ਘੱਟ ਅਦਾਇਗੀ ਕੀਤੀ ਗਈ। Source: Supplied
Read this story in English:

Rosters, pay slips and legal documents provided to SBS Punjabi suggest these workers to be involved in 12-hour shifts, with at least six of them telling SBS they regularly worked overtime, weekend shifts and public holidays but were only paid normal wages.

SBS Punjabi has contacted Della Rosa against these allegations but did not receive any response. 

Do you know anyone affected by a similar situation?  Write to us at . We’ll keep your identity and information confidential.

Listen to  Monday to Friday at 9 pm. Follow us on  and .

Know the full story

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand