'ਮਰਦਮਸ਼ੁਮਾਰੀ 2016': ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਪ੍ਰੋਫਾਈਲ 'ਤੇ ਇੱਕ ਝਾਤ

Over 90 percent of Punjabi speakers stated that they speak English very well or well

Over 90 percent of Punjabi speakers stated that they speak English very well or well Source: SBS Punjabi

ਆਸਟ੍ਰੇਲੀਅਨ ਬਿਊਰੋ ਔਫ਼ ਸ੍ਟੇਟਿਸਟਿਕ੍ਸ ਦੁਆਰਾ 2016 ਵਿੱਚ ਮਰਦਮਸ਼ੁਮਾਰੀ ਦੇ ਅਧਾਰ ਤੇ ਜਾਰੀ ਕੀਤੇ ਗਏ ਅੰਕੜੇਆਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲ਼ੇ ਪੰਜਾਬੀ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਭਾਸ਼ਾਵਾਂ ਵਿੱਚੋਂ ਇੱਕ ਸੀ।


ਪੰਜਾਬੀ ਨਾ ਸਿਰਫ਼ ਆਸਟ੍ਰੇਲੀਆ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਇਕ ਸੀ ਬਲਕਿ ਮੈਲਬਰਨ ਵਰਗੇ ਵੱਡੇ ਸ਼ਹਿਰਾਂ ਵਿਚ ਇਹ ਅੰਗਰੇਜ਼ੀ ਤੋਂ ਬਾਅਦ ਸੱਤਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲ਼ੀ ਭਾਸ਼ਾ ਸੀ।

ਪੰਜਾਬੀ ਆਬਾਦੀ ਦਾ ਕੁੱਲ 40 ਪ੍ਰਤੀਸ਼ਤ ਹਿੱਸਾ ਵਿਕਟੋਰੀਆ ਵਿੱਚ ਨਿਵਾਸ ਕਰਦਾ ਸੀ। ਉਸ ਤੋਂ ਬਾਅਦ ਪੰਜਾਬੀ ਆਬਾਦੀ ਵਿੱਚ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟਰੇਲੀਆ, ਏ ਸੀ ਟੀ, ਨੋਰਧਰਨ ਟੈਰੀਟੇਰੀ ਅਤੇ ਅੰਤ ਵਿਚ ਤਸਮਾਨੀਆ ਦਾ ਨੰਬਰ ਸੀ।

ਅੰਕੜਿਆਂ ਅਨੁਸਾਰ ਆਸਟ੍ਰੇਲੀਆ ਦੇ ਤੇਜ਼ੀ ਨਾਲ ਵੱਧ ਰਹੇ ਪੰਜਾਬੀ ਭਾਈਚਾਰੇ ਵਿੱਚ ਨਵੇਂ ਆਏ ਨੌਜਵਾਨ ਮੁੱਖ ਤੌਰ ਤੇ ਪੁਰਸ਼ ਸਨ ਜਿਨ੍ਹਾਂ ਵਿੱਚੋਂ ਬਹੁਤੇ ਭਾਰਤ ਵਿੱਚ ਪੈਦਾ ਹੋਏ ਸਨ ਅਤੇ ਸਿੱਖ ਧਰਮ ਵਿੱਚ ਆਸਥਾ ਰੱਖਦੇ ਸਨ।
ਉਸ ਵੇਲ਼ੇ 25-34 ਸਾਲ ਦੀ ਉਮਰ ਸ਼੍ਰੇਣੀ ਵਿੱਚ ਆਸਟ੍ਰੇਲੀਆ ਦੀ ਪੰਜਾਬੀ ਆਬਾਦੀ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਨਾਲ਼ੋਂ ਵੱਧ ਸੀ ਅਤੇ 30 ਫ਼ੀ ਸਦੀ ਪੰਜਾਬੀ ਔਰਤਾਂ ਕੋਲ਼ ਕੋਈ ਸਥਾਈ ਰੋਜ਼ਗਾਰ ਨਹੀਂ ਹੁੰਦਾ ਸੀ।

ਆਸਟ੍ਰੇਲੀਆ ਵਿੱਚ ਪੰਜਾਬੀਆਂ ਲਈ ਸਭ ਤੋਂ ਪ੍ਰਸਿੱਧ ਇਲਾਕ਼ਾ ਵਿਕਟੋਰੀਆ ਦਾ ਕਰੇਗੀਬਰਨ ਸੀ ਜਿੱਥੇ ਲਗਭਗ 10 ਪ੍ਰਤੀਸ਼ਤ ਲੋਕ ਪੰਜਾਬੀ ਬੋਲਦੇ ਸਨ ਅਤੇ ਆਸਟ੍ਰੇਲੀਆ ਵਿੱਚ ਪੰਜ ਵਿੱਚੋਂ ਚਾਰ ਪੰਜਾਬੀਆਂ ਦਾ ਜਨਮ ਭਾਰਤ ਵਿੱਚ ਹੋਇਆ ਸੀ।
ਆਸਟ੍ਰੇਲੀਆ ਵਿਚ ਵੱਸਣ ਵਾਲੇ ਪੰਜਾਬੀਆਂ ਵਿਚੋਂ 80 ਪ੍ਰਤੀਸ਼ਤ ਤੋਂ ਵੱਧ ਸਿੱਖ ਧਰਮ ਨਾਲ ਸਬੰਧਤ ਹਨ।
ਅਤੇ ਇਨ੍ਹਾਂ ਵਿਚੋਂ ਬਹੁਤਾਤ ਦਾ ਜਨਮ ਭਾਰਤ ਵਿਚ ਹੋਇਆ।
ਆਸਟ੍ਰੇਲੀਆ ਦੀ ਅਗਲੀ ਮਰਦਮਸ਼ੁਮਾਰੀ ਅਗਸਤ 2021 ਵਿਚ ਹੋਵੇਗੀ।

 ਇਸ ਸਬੰਧੀ ਪੂਰੀ ਜਾਣਕਾਰੀ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ.... 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।



Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand