ਐਸ ਬੀ ਐਸ ਪੰਜਾਬੀ ਵਿੱਚ ਛਪੀ ਇੱਕ ਖ਼ਬਰ ਨੇ ਇਸ ਅੰਤਰਰਾਸ਼ਟਰੀ ਵਿਦਿਆਰਥੀ ਦਾ 'ਬਚਾਇਆ ਭਵਿੱਖ'

rohit

Out of the woods: Rohit Kumar has finally been told that he can sit for his final exams. Source: Supplied

ਚਾਰਲਜ਼ ਸਟੁਰਟ ਯੂਨੀਵਰਸਿਟੀ (ਸੀ ਐਸ ਯੂ) ਦੇ ਮੈਲਬੌਰਨ ਕੈਂਪਸ ਵਿੱਚ ਪੜ ਰਹੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਐਸ ਬੀ ਐਸ ਪੰਜਾਬੀ ਵਿੱਚ ਛਪੀ ਇਕ ਖ਼ਬਰ ਤੋਂ ਸੇਧ ਲੈ ਕੇ ਉਨ੍ਹਾਂ ਨੂੰ ਯੂਨੀਵਰਸਿਟੀ ਵਲੋਂ ਰੱਦ ਕੀਤੀ ਗਈ ਦਾਖ਼ਲਾ ਪ੍ਰਵਾਨਗੀ (ਕਨਫਰਮੇਸ਼ਨ ਆਫ ਐਨਰੋਲਮੈਂਟ) ਨੂੰ ਮੁੜ ਬਹਾਲ ਕਰਾਣ ਵਿੱਚ ਕਾਮਯਾਬੀ ਮਿਲ਼ੀ।


ਅੰਤਮ ਪ੍ਰੀਖਿਆਵਾਂ ਤੋਂ ਕੁੱਝ ਹਫ਼ਤੇ ਪਹਿਲਾਂ ਚਾਰਲਸ ਸਟੁਰਟ ਯੂਨੀਵਰਸਿਟੀ ਨੇ ਕੋਵਿਡ-19 ਮਹਾਮਾਰੀ ਕਾਰਣ ਬੇਰੋਜ਼ਗਾਰ ਹੋਏ ਇਸ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦੀ ਦਾਖ਼ਲਾ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਸੀ। ਯੂਨੀਵਰਸਿਟੀ ਵਲੋਂ ਮਿਲ਼ੀ ਇੱਕ ਈਮੇਲ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਟਾਈਮ ਤੇ ਪੂਰੀ ਫ਼ੀਸ ਨਾ ਦੇਣ ਕਰਕੇ ਯੂਨੀਵਰਸਿਟੀ ਵਲੋਂ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
An email from CSU cancellation of Rohit Kumar's CoE.
An email from CSU about the cancellation of Rohit Kumar's CoE and reporting his case to Immigration. Source: Supplied
ਸ੍ਰੀ ਕੁਮਾਰ ਨੇ ਇਸ ਮਾਮਲੇ ਦੀ ਸ਼ਕਾਇਤ ਯੂਨੀਵਰਸਿਟੀ ਦੇ ਅੰਦਰੂਨੀ ਓਮਬਡਸਮੈਨ ਕੋਲ ਕੀਤੀ ਪਰ ਜਦੋਂ ਉਸਨੂੰ ਲੋੜੀਂਦਾ ਹੱਲ ਨਾ ਲਭਿਆ ਤਾਂ ਉਸਨੇ ਪ੍ਰਦੇਸ਼ ਦੇ ਓਮਬਡਸਮੈਨ ਕੋਲ ਬੇਨਤੀ ਕੀਤੀ, ਪਰ ਉਥੋਂ ਵੀ ਨਿਆਂ ਨਾ ਮਿਲਿਆ।

ਜੱਦ ਕਿਸੇ ਥਾਂ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਉਸਨੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਖੁੱਦ ਹੱਲ ਲੱਭਣ ਦਾ ਫ਼ੈਸਲਾ ਕੀਤਾ। ਸ੍ਰੀ ਕੁਮਾਰ ਨੇ ਦੱਸਿਆ ਕੀ ਐਸ ਬੀ ਐਸ ਪੰਜਾਬੀ ਉੱਤੇ ਪਿੱਛਲੀ ਜੁਲਾਈ ਵਿੱਚ ਛਪੀ ਇੱਕ ਕਹਾਣੀ ਨੇ ਉਨ੍ਹਾਂ ਨੂੰ ਆਪਣੇ ਲਈ ਹੀ ਨਹੀਂ ਬਲਕਿ ਇਸ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਹ ਦਿਖਾਣ ਲਈ ਪ੍ਰੇਰਿਤ ਕੀਤਾ।
CSU's warning letter for full payment of fees.
CSU's response on Mr Kumar's appeal before the ombudsman. Source: Supplied
ਉਸ ਕਹਾਣੀ ਤੋਂ ਉਨ੍ਹਾਂ ਨੂੰ ਇਹ ਜਾਣਕਾਰੀ ਪਤਾ ਲੱਗੀ ਕੀ ਆਸਟ੍ਰੇਲੀਆ ਦੇ ਕ਼ਾਨੂਨਾ ਅਨੁਸਾਰ ਕੋਈ ਵੀ ਸਿੱਖਿਆ ਪ੍ਰਦਾਤਾ ਕਿਸੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਇੱਕ ਵਾਰ ਵਿੱਚ 50 ਪ੍ਰਤੀਸ਼ਤ ਤੋਂ ਵੱਧ ਫ਼ੀਸ ਦੀ ਅਦਾਇਗੀ ਕਰਣ ਲਈ ਮਜਬੂਰ ਨਹੀਂ ਕਰ ਸੱਕਦਾ।

ਐਸ ਬੀ ਐਸ ਪੰਜਾਬੀ ਦੀ ਇਸ ਕਹਾਣੀ ਨੂੰ ਆਪਣੀ ਲੜਾਈ ਦਾ ਮੁੱਢ ਬਣਾ ਰੋਹਿਤ ਕੁਮਾਰ ਨੇ ਬੇਅੰਤ ਮੁਸ਼ਕਲਾਂ ਤੋਂ ਬਾਅਦ ਵੀ ਆਪਣੇ ਅਟੁੱਟ ਹੌਸਲੇ ਦੇ ਸਦਕੇ ਜਿੱਤ ਹਾਸਲ ਕੀਤੀ। ਪੂਰੀ ਇੰਟਰਵਿਊ ਸੁਣਨ ਲਈ ਉਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ।
confirmation of COE
Confirmation of reinstatement of CoE sent on October 15. Source: Supplied
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand