'ਆਸਟ੍ਰੇਲੀਆ ਦੀ ਮਿੱਟੀ ਨੇ ਬਹੁਤ ਕੁੱਝ ਦਿੱਤਾ': ਮੈਲਬੌਰਨ ਰਹਿੰਦੇ ਸਮਾਜ ਸੇਵੀ ਦੇ 50-ਸਾਲਾ ਆਸਟ੍ਰੇਲੀਆਈ ਸਫ਼ਰ ਦੀ ਪਰਵਾਸ ਕਹਾਣੀ

Untitled design.jpg

Migration journey: Shashi Kochhar reflects on 50 years of love and support living in Australia.

1971 'ਚ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸ਼ਸ਼ੀ ਕੋਛੜ ਨੇ ਆਪਣਾ ਮੁੱਢਲਾ ਸਮਾਂ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਪੁਰਾਣੇ ਸਮੇਂ 'ਚ ਮੈਲਬੌਰਨ ਰਹਿੰਦੇ ਹੋਏ ਉਨ੍ਹਾਂ ਨੂੰ ਇੰਡੀਅਨ ਗਰੌਸਰੀ ਰੇਲ ਗੱਡੀ ਰਾਹੀਂ ਸਿਡਨੀ ਤੋਂ ਮੰਗਵਾਉਣੀ ਪੈਂਦੀ ਸੀ। ਲਗਭਗ 52 ਵਰ੍ਹੇ ਪਹਿਲਾਂ ਭਾਰਤ ਤੋਂ ਪਰਵਾਸ ਕਰਕੇ ਆਏ ਸ਼੍ਰੀ ਕੋਛੜ ਪਿਛਲੇ 3 ਦਹਾਕਿਆਂ ਤੋਂ ਭਾਈਚਾਰੇ ਲਈ ਸਮਾਜ ਭਲਾਈ ਵਾਲੀਆਂ ਸੇਵਾਵਾਂ ਨਿਭਾ ਰਹੇ ਹਨ। ਆਓ ਅੱਧੀ ਸਦੀ ਆਸਟ੍ਰੇਲੀਆ 'ਚ ਬਿਤਾ ਚੁੱਕੇ ਇਸ ਪ੍ਰਵਾਸੀ ਦੀ ਨਜ਼ਰ ਤੋਂ ਤੇਜ਼ੀ ਨਾਲ ਬਦਲ ਰਹੇ ਆਸਟ੍ਰੇਲੀਆ ਬਾਰੇ ਜਾਣੀਏ….


ਸ਼੍ਰੀ ਕੋਛੜ ਲਖਨਊ 'ਚ ਪੈਦਾ ਹੋਏ ਅਤੇ ਮਜੀਠੇ (ਅੰਮ੍ਰਿਤਸਰ) 'ਚ ਉਨ੍ਹਾਂ ਦਾ ਬਚਪਨ ਬੀਤਿਆ। 1971 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸ਼ਸ਼ੀ ਕੋਛੜ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਪਿਛਲੇ 50 ਸਾਲਾਂ 'ਚ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਬਦਲੇ ਵਿੱਚ ਉਹ ਵੀ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।

ਸ਼੍ਰੀ ਕੋਛੜ 'ਫ੍ਰੈਂਡਜ਼ ਆਫ਼ ਦ ਚਿਲਡਰਨ ਫਾਊਂਡੇਸ਼ਨ' ਦੇ ਸੰਸਥਾਪਕ ਹਨ, ਜੋ ਬੱਚਿਆਂ ਦੇ ਹਸਪਤਾਲਾਂ ਦੀ ਸਹਾਇਤਾ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਅਤੇ ਪਿਛਲੇ 30 ਸਾਲਾਂ 'ਚ ਇਸ ਸੰਸਥਾ ਨੇ ਮੈਲਬੌਰਨ ਵਿੱਚ ਰਾਇਲ ਚਿਲਡਰਨ ਹਸਪਤਾਲ ਅਤੇ ਮੋਨਾਸ਼ ਚਿਲਡਰਨਜ਼ ਹਸਪਤਾਲ ਲਈ $4 ਮਿਲੀਅਨ ਤੋਂ ਵੱਧ ਰਕਮ ਇਕੱਠਾ ਕਰਨ ਵਿੱਚ ਮਦਦ ਕੀਤੀ ਹੈ।

ਬੱਚਿਆਂ ਦੇ ਹਸਪਤਾਲਾਂ ਲਈ ਇਮਦਾਦ ਇਕੱਠੀ ਕਰਨ ਲਈ, ਪਿੱਛੇ ਜਿਹੇ ਸ਼੍ਰੀ ਕੋਛੜ ਵਿਕਟੋਰੀਆ ਸਰਕਾਰ ਵੱਲੋਂ 'ਸੀਨੀਅਰ ਆਫ ਦੀ ਯੀਅਰ' ਦੇ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ ।
ਲਗਭੱਗ 50 ਸਾਲਾਂ ਤੋਂ ਮੈਲਬਰਨ ਰਹਿ ਰਹੇ ਸ਼੍ਰੀ ਕੋਛੜ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹਿੱਤ ਵਿੱਚ ਆਪਣੀ ਜ਼ਿੰਦਗੀ ਦੇ 30 ਸਾਲ ਗੁਜ਼ਾਰੇ ਹਨ ਅਤੇ ਇਸ ਪ੍ਰਾਪਤੀ ਤੇ ਉਹ ਨਿਮਰਤਾ ਅਤੇ ਮਾਣ ਮਹਿਸੂਸ ਕਰ ਰਹੇ ਹਨ।

"ਜਦੋਂ ਮੈਂ ਇੱਥੇ ਆਇਆ ਸਾਂ ਤਾਂ ਓਦੋਂ ਖਾਣ ਪੀਣ ਨੂੰ ਸਿਰਫ ਸਿਰਫ ਪੀਜ਼ੇ ਜਾਂ ਫਿਸ਼ ਚਿਪਸ ਹੀ ਹੁੰਦੇ ਸਨ, ਭਾਰਤੀ ਗਰੌਸਰੀ ਟਰੇਨ ਰਾਹੀਂ ਥੋਕ 'ਚ ਸਿਡਨੀ ਤੋਂ ਲਿਆਉਂਦੇ ਸੀ," ਉਨ੍ਹਾਂ ਦੱਸਿਆ।

"ਪਿਛਲੀ ਅੱਧੀ ਸਦੀ 'ਚ ਬਹੁਤ ਬਦਲਾਵ ਵੇਖੇ, ਚੰਗੇ ਵੀ ਤੇ ਮਾੜੇ ਵੀ," ਉਨ੍ਹਾਂ ਕਿਹਾ।

ਪੂਰੀ ਗੱਲਬਾਤ ਇੱਥੇ ਸੁਣੋ:

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਤੇ ਵੀ ਫਾਲੋ ਕਰੋ


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand