ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਬਿੱਲ ਕਾਰਨ ਅਰਥਚਾਰੇ ਨੂੰ ਹੋ ਸਕਦਾ ਹੈ $4.3 ਬਿਲੀਅਨ ਦਾ ਘਾਟਾ, 14,000 ਨੌਕਰੀਆਂ ਖਤਮ ਹੋਣ ਦਾ ਡਰ

student visa stress.jpg

ਲੂਕ ਸ਼ੀਹੀ, ਆਸਟ੍ਰੇਲੀਆ ਯੂਨੀਵਰਸਿਟੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਇੱਕ ਬਿਆਨ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਰਾਜਨੀਤਿਕ ਹੱਥਕੰਡਾ ਕੀਆ ਹੈ। (Image Credit: Pexels)

ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ 'ਯੂਨੀਵਰਸਿਟੀਜ਼ ਆਸਟ੍ਰੇਲੀਆ' ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14,000 ਨੌਕਰੀਆਂ ਲਈ ਖਤਰਾ ਬਣ ਸਕਦਾ ਹੈ।


ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ 'ਤੇ ਗਰਮਾ ਰਿਹਾ ਹੈ।

ਜਿੱਥੇ ਇੱਕ ਪਾਸੇ ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਲਈ 'ਓਵਰਸੀਜ਼ ਸਟੂਡੈਂਟ ਅਮੈਂਡਮੈਂਟ' ਨਾਮ ਦਾ ਬਿੱਲ ਪੇਸ਼ ਕਰਨ ਜਾ ਰਹੀ ਹੈ, ਦੂਜੇ ਪਾਸੇ ਇਸ ਬਿੱਲ ਦਾ ਖੰਡਨ ਹੋ ਰਿਹਾ ਹੈ।

ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ 'ਯੂਨੀਵਰਸਿਟੀਜ਼ ਆਸਟ੍ਰੇਲੀਆ' ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14,000 ਨੌਕਰੀਆਂ ਲਈ ਖ਼ਤਰਾ ਬਣ ਸਕਦਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਸਾਲ ਆਸਟ੍ਰੇਲੀਆ ਦੇ ਜੀਡੀਪੀ ਵਿਕਾਸ ਵਿੱਚ ਅੱਧੇ ਤੋਂ ਵੱਧ ਹਿੱਸਾ ਪਾਇਆ ਸੀ - ਲਗਭਗ ਇਕੱਲਿਆਂ ਨੇ ਹੀ ਦੇਸ਼ ਨੂੰ ਮੰਦੀ ਤੋਂ ਬਚਾਇਆ ਸੀ।
ਲੂਕ ਸ਼ੀਹੀ, ਆਸਟ੍ਰੇਲੀਆ ਯੂਨੀਵਰਸਿਟੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ
ਲੂਕ ਸ਼ੀਹੀ, ਆਸਟ੍ਰੇਲੀਆ ਯੂਨੀਵਰਸਿਟੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਅਤੇ ਇਨ੍ਹਾਂ ਨੇ ਇੱਕ ਬਿਆਨ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਰਾਜਨੀਤਿਕ ਹੱਥਕੰਡਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ।

ਇਹ ਪੈ ਸਕਦਾ ਹੈ, ਇਸ ਬਾਰੇ ਐਸ ਬੀ ਐਸ ਪੰਜਾਬੀ ਇਕ ਖਾਸ ਰਿਪੋਰਟ ਪੇਸ਼ ਕਰ ਚੁੱਕਿਆ ਹੈ।
Shyna - social  (7).jpg
ਅੰਤਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦੇ ਅਰਥਵਿਵਸਥਾ ਲਈ ਲਗਭਗ $50 ਬਿਲੀਅਨ ਅਤੇ ਇੱਥੋਂ ਦੇ ਲੋਕਾਂ ਲਈ ਲਗਭਗ 2,50,000 ਨੌਕਰੀਆਂ ਲੈ ਕੇ ਆਉਂਦੀ ਹੈ। ਉਨ੍ਹਾਂ ਮੁਤਾਬਕ ਇਹ ਨਵਾਂ ਨਿਯਮ 14,000 ਨੌਕਰੀਆਂ ਲਈ ਖ਼ਤਰਾ ਬਣ ਸੱਕਦਾ ਹੈ।
ਛੋਟੇ ਕਾਰੋਬਾਰਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ, ਉਨ੍ਹਾਂ ਤੇ ਵੀ ਵੱਡਾ ਪ੍ਰਭਾਵ ਪਵੇਗਾ।
ਲੂਕ ਸ਼ੀਹੀ, ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਸੀ.ਈ.ਓ
ਐਸਬੀਐਸ ਪੰਜਾਬੀ ਦੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ, ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਸੀ, "ਸਮੇਂ ਦੇ ਨਾਲ ਟਿਕਾਊ ਵਿਕਾਸ ਲਈ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਪ੍ਰਬੰਧਨ ਕਰਨਾ ਇਸ ਫੈਸਲੇ ਦਾ ਮੂਲ ਕਾਰਨ ਹੈ। ਇਹ ਆਸਟ੍ਰੇਲੀਅਨ ਪ੍ਰਦਾਤਾਵਾਂ ਨਾਲ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਲਈ ਸਕਾਰਾਤਮਕ ਵਿਦਿਆਰਥੀ ਅਨੁਭਵ ਨੂੰ ਸਮਰਥਨ ਦੇਣ ਵਿੱਚ ਮਦਦ ਕਰੇਗਾ।"

"ਇਸ ਮਾਧਿਅਮ ਨਾਲ, ਅਸੀਂ ਯੂਨੀਵਰਸਿਟੀਆਂ ਲਈ ਵਧੇਰੇ ਨਿਸ਼ਚਤਤਾ ਅਤੇ ਵਿਆਪਕ ਖੇਤਰ ਲਈ ਲੰਬੇ ਸਮੇਂ ਲਈ ਟਿਕਾਊ ਵਿਕਾਸ ਪ੍ਰਦਾਨ ਕਰਨਾ ਚਾਹੁੰਦੇ ਹਾਂ।"

ਇਸ ਬਾਰੇ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਖਾਸ ਪੇਸ਼ਕਾਰੀ....

LISTEN TO
Punjabi_06082024_AustralianUniversitiesStatement.mp3 image

ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਬਿੱਲ ਕਾਰਨ ਅਰਥਚਾਰੇ ਨੂੰ ਹੋ ਸਕਦਾ ਹੈ $4.3 ਬਿਲੀਅਨ ਦਾ ਘਾਟਾ, 14,000 ਨੌਕਰੀਆਂ ਖਤਮ ਹੋਣ ਦਾ ਡਰ

SBS Punjabi

09/08/202404:24

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand