ਜਾਣੋ ਕਿ 'ਵੈਲਕਮ ਟੂ ਕੰਟਰੀ' ਰਸਮ ਦੀ ਮਹੱਤਤਾ ਕੀ ਹੈ?

Welcome Big Bash

اجرای تشریفات 'به کشور خوش آمدید' در شروع لیگ بیگ باش در پرت Source: Paul Kane/Getty Images

ਕਿਸੇ ਵੀ ਸਮਾਗਮ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦੇ ਆਦਿਵਾਸੀ ਰਵਾਇਤੀ ਮਾਲਕਾਂ ਵੱਲੋਂ ਇੱਕ ਸਵਾਗਤਮਈ ਰਸਮ ਪੇਸ਼ ਕੀਤੀ ਜਾਂਦੀ ਹੈ। ਇਸ ਰਸਮ ਨੂੰ ‘ਵੈਲਕਮ ਟੂ ਕੰਟਰੀ’ ਵਜੋਂ ਜਾਣਿਆ ਜਾਂਦਾ ਹੈ। ਅੇਨ.ਏ.ਆਈ.ਡੀ.ਓ.ਸੀ. (NAIDOC) ਹਫਤਾ ਮਨਾਉਣ ਦੇ ਨਾਲ-ਨਾਲ ਆਓ ਜਾਣਦੇ ਹਾਂ ਕਿ ‘ਵੈਲਕਮ ਟੂ ਕੰਟਰੀ’ ਰਸਮ ਦੀ ਕੀ ਮਹੱਤਤਾ ਹੈ ਅਤੇ ਅਸੀਂ ਸਾਰੇ ਇਸ ਜ਼ਮੀਨ ਦੇ ਰਵਾਇਤੀ ਮਾਲਕਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਕਿਸ ਤਰ੍ਹਾਂ ਸਕਦੇ ਹਾਂ।


ਵੈਲਕਮ ਟੂ ਕੰਟਰੀ ਦੀਆਂ ਰਸਮਾਂ ਕੇਵਲ ਰਵਾਇਤੀ ਮਾਲਕਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ।

ਇਹ ਉਨ੍ਹਾਂ ਆਦੀਵਾਸੀ ਲੋਕਾਂ ਦੇ ਵੰਸ਼ਜ ਹਨ ਜਿੰਨ੍ਹਾਂ ਨੇ ਕੋਲੋਨਾਈਜੇਸ਼ਨ ਤੋਂ ਪਹਿਲਾਂ ਆਸਟ੍ਰੇਲੀਅਨ ਜ਼ਮੀਨ ਦੀ ਦੇਖਭਾਲ ਕੀਤੀ ਸੀ।

ਰੌ੍ਹਡਾ ਰਾਬਰਟਜ਼ ਐਸ.ਬੀ.ਐਸ. ਦੇ ਐਲਡਰ ਇਨ ਰੈਜ਼ੀਡੈਂਸ ਹਨ। ਉਨ੍ਹਾਂ ਨੇ 1980 ਵਿੱਚ ‘ਵੈਲਕਮ ਟੂ ਕੰਟਰੀ’ ਸ਼ਬਦ ਦੀ ਸਿਰਜਣਾ ਕੀਤੀ ਸੀ ਅਤੇ ਸਵਾਗਤ ਕਰਨ ਲਈ ਆਧੁਨਿਕ ਤਰੀਕਿਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕੀਤੀ ਸੀ।

ਆਮ ਤੌਰ ਉੱਤੇ ਇਸ ਸਵਾਗਤ ਦੀ ਰਸਮ ਵਿੱਚ ਭਾਸ਼ਣ, ਨਾਚ ਜਾਂ ਸਿਗਰਟ ਪੀਣਾ ਸ਼ਾਮਲ ਹੁੰਦਾ ਹੈ।
Ian Hitchcock/Getty Images
Welcome to Country at 2018 Commonwealth Games Source: Ian Hitchcock/Getty Images
ਸ਼ਬਦ ‘ਕੰਟਰੀ’ ਕੁੱਝ ਗੁੰਜਲਦਾਰ ਵਿਚਾਰਾਂ ਨੂੰ ਦਰਸਾਉਂਦਾ ਹੈ।

ਹਰ ਕੋਈ ਵੈਲਕਮ ਟੂ ਕੰਟਰੀ ਰਸਮ ਪ੍ਰਦਰਸ਼ਿਤ ਨਹੀਂ ਕਰ ਸਕਦਾ।

ਇਹ ਰਸਮ ਉਸ ਜ਼ਮੀਨ ਦੇ ਰਵਾਇਤੀ ਮਾਲਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜਿਸ ਉੱਤੇ ਤੁਸੀਂ ਮਿਲ ਰਹੇ ਹੋ।

ਦੱਖਣ-ਪੂਰਬੀ ਆਸਟ੍ਰੇਲੀਆ ਦੇ ਗੁੰਨਾਈ ਅਤੇ ਮੋਨਾਰੋ ਵਿਅਕਤੀ ਪਾਲ ਪੈਟਨ ਕਹਿੰਦੇ ਹਨ ਕਿ ਅਕਸਰ ਉਨ੍ਹਾਂ ਨੂੰ ਰਸਮੀ ਤੌਰ ਤੇ ਇੱਕ ਵਿਸ਼ੇਸ਼ ਖੇਤਰ ਦੇ ਰਵਾਇਤੀ ਮਾਲਕਾਂ ਦੇ ਸਮੂਹ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਉਹ ਫੈਸਡਰੇਸ਼ਨ ਆਫ ਵਿਕਟੋਰੀਅਨ ਟਰੈਡੀਸ਼ਨਲ ਓਨਰ ਕਾਰਪੋਰੇਸ਼ਨਜ਼ ਦੇ ਸੀ.ਈ.ਓ. ਹਨ।

ਆਸਟ੍ਰੇਲੀਆ ਦੇ ਕੁੱਝ ਭਾਗਾਂ ਵਿੱਚ ਰਵਾਇਤੀ ਮਾਲਕਾਂ ਦੀ ਪਛਾਣ ਅਸਾਨੀ ਨਾਲ ਹੋ ਜਾਂਦੀ ਹੈ ਪਰ ਹੋਰਨਾਂ ਭਾਗਾਂ ਵਿੱਚ ਮਾਲਕਾਂ ਦੀ ਪਛਾਣ ਕਰਨ ਲਈ ਕੁੱਝ ਖੋਜ ਕਰਨੀ ਪੈਂਦੀ ਹੈ ਖਾਸ ਕਰ ਕੇ ਜੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਮਾਨਤਾ ਨਾ ਮਿਲੀ ਹੋਵੇ।

ਸਥਾਨਕ ਆਦਿਵਾਸੀ ਲੈਂਡ ਕੌਸਲ ਜਾਂ ਆਦਿਵਾਸੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰ ਕੇ ਤੁਸੀਂ ਇਸ ਦੀ ਸਹੀ ਦਿਸ਼ਾ ਵੱਲ ਵੱਧ ਸਕਦੇ ਹੋ।

ਐਕਨਾਲੇਜਮੈਂਟ ਆਫ ਕੰਟਰੀ ਇੱਕ ਹੋਰ ਮਹੱਤਵਪੂਰਣ ਸਵਾਗਤਮਈ ਭਾਸ਼ਣ ਹੈ, ਜੋ ਕਿ ਮੀਟਿੰਗਾਂ ਅਤੇ ਸਮਾਗਮਾਂ ਦੇ ਸ਼ੁਰੂ ਵਿੱਚ ਦਿੱਤਾ ਜਾਂਦਾ ਹੈ।
Stefan Gosatti/Getty Images
Acknowledgement of Country is given by Aunty Yvonne Weldon during the First Nations Fashion + Design show, Sydney 2022 Source: Stefan Gosatti/Getty Images
ਪਰ ਰੌ੍ਹਡਾ ਰਾਬਰਟਜ਼ ਨੇ ਦੱਸਿਆ ਕਿ ਇਹ ‘ਵੈਲਕਮ ਟੂ ਕੰਟਰੀ’ ਤੋਂ ਵੱਖਰਾ ਹੁੰਦਾ ਹੈ।

ਨਿੱਜੀ ਤੌਰ ਤੇ ਐਕਨਾਲੇਜਮੈਂਟ ਆਫ ਕੰਟਰੀ ਦੀ ਤਿਆਰੀ ਸਮੇਂ ਮੌਜੂਦਾ ਸਕ੍ਰਿਪਟ ਨੂੰ ਦੁਬਾਰਾ ਵਰਤਣਾ ਆਸਾਨ ਹੁੰਦਾ ਹੈ। ਪਰ ਜਦੋਂ ਸ਼ਬਦ ਤੁਹਾਡੀ ਆਪਣੀ ਆਵਾਜ਼ ਵਿੱਚ ਹੋਣ ਅਤੇ ਦਿਲੋਂ ਆਉਣ ਤਾਂ ਉਨ੍ਹਾਂ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ।

ਐਕਨਾਲੇਜਮੈਂਟ ਆਫ ਕੰਟਰੀ ਲਈ ਕੋਈ ਖ਼ਾਸ ਸ਼ਬਦ ਸੈੱਟ ਨਹੀਂ ਕੀਤੇ ਗਏ, ਪਰ ਇਸ ਦੀ ਸਕ੍ਰਿਪਟ ਤਿਆਰ ਕਰਨ ਵਿੱਚ ਮਦਦ ਲਈ ਬਹੁਤ ਸਾਰੇ ਆਨਲਾਈਨ ਸਰੋਤ ਉਪਲਬਧ ਹਨ।

ਦੇਸ਼ ਦੀ ਜਿਸ ਜ਼ਮੀਨ ‘ਤੇ ਤੁਸੀਂ ਮਿਲ ਰਹੇ ਹੋ ਉਸਨੂੰ ਸ਼ਾਮਲ ਕਰਨ ਲਈ ਅਤੇ ਰਵਾਇਤੀ ਮਾਲਕਾਂ ਦੇ ਨਾਮ ਦੀ ਵਰਤੋਂ ਕਰਨ ਸਮੇਂ ਧਿਆਨ ਜ਼ਰੂਰ ਰੱਖੋ।

ਰਸਮੀ ਤੌਰ ਤੇ ਹਮੇਸ਼ਾਂ ਰਵਾਇਤੀ ਮਾਲਕਾਂ ਦੇ ਨਾਮ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਵੀ ਦਿੱਤਾ ਜਾਂਦਾ ਹੈ।
Welcome to Country
Welcome to Country before Super Netball, Melbourne 2022 Source: AAP Image/James Ross
ਜੇਕਰ ਇਹ ਸਪੱਸ਼ਟ ਨਹੀਂ ਹੈ ਕਿ ਰਵਾਇਤੀ ਮਾਲਕ ਕੌਣ ਹਨ ਤਾਂ ਆਮ ਤੌਰ ‘ਤੇ ਸਾਰੇ ਰਵਾਇਤੀ ਮਾਲਕਾਂ ਨੂੰ ਮਾਨਤਾ ਦੇਣਾ ਅਕਲਮੰਦੀ ਦੀ ਗੱਲ ਸਮਝੀ ਜਾਂਦੀ ਹੈ।

ਕੈਰੀ-ਲੀ ਹਾਰਡਿੰਗ ਦਾ ਮੰਨਣਾ ਹੈ ਕਿ ਸਭ ਤੋਂ ਸਤਿਕਾਰਯੋਗ ਕੰਮ ਇਹੀ ਹੈ ਕਿ ਕੰਟਰੀ ਐਕਨਾਲੇਜਮੈਂਟ ਲਈ ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾਵੇ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 
LISTEN TO
What is Welcome to Country? image

ਜਾਣੋ ਕਿ 'ਵੈਲਕਮ ਟੂ ਕੰਟਰੀ' ਰਸਮ ਦੀ ਮਹੱਤਤਾ ਕੀ ਹੈ?

SBS Punjabi

30/06/202208:11
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand